ਸੰਘਣੀ ਧੁੰਦ ਕਾਰਨ ਅਚਾਨਕ ਸੜਕ ਤੋਂ ਹੇਠਾਂ ਉੱਤਰੀ ਬੱਸ

ਜੋਗਾ, 20 ਜਨਵਰੀ (ਸ. ਬ.) ਮਾਨਸਾ ਜ਼ਿਲ੍ਹੇ ਦੇ ਕਸਬਾ ਜੋਗਾ ਦੇ ਬੱਸ ਸਟੈਂਡ ਉੱਪਰ ਮਾਨਸਾ ਬਰਨਾਲਾ ਰੋਡ ਉੱਤੇ ਸੰਘਣੀ ਧੁੰਦ ਕਾਰਨ ਜਲੰਧਰ ਤੋਂ ਜੈਪੁਰ ਜਾਣ ਵਾਲੀ ਟੂਰਿਸਟ ਬੱਸ ਅਚਾਨਕ ਅੱਗੇ ਵਾਹਨ ਆਉਣ ਕਾਰਨ ਸੜਕ ਤੋਂ ਹੇਠਾਂ ਉੱਤਰ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜੋਗਾ ਤਰਨਦੀਪ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਸਵਾਰੀਆਂ ਨੂੰ ਮੌਕੇ ਉੱਤੇ ਬੱਸ ਵਿੱਚੋਂ ਉਤਾਰ ਲਿਆ ਗਿਆ ਤੇ ਸਵਾਰੀਆਂ ਦਾ ਅਗਰਵਾਲ ਧਰਮਸ਼ਾਲਾ ਜੋਗਾ ਵਿਖੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਅਤੇ ਉਸਤੋਂ ਬਾਅਦ ਕੰਪਨੀ ਵੱਲੋਂ ਦੂਸਰੀ ਬੱਸ ਦਾ ਪ੍ਰਬੰਧ ਕਰਕੇ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ।

Leave a Reply

Your email address will not be published. Required fields are marked *