ਸੰਘਣੀ ਧੁੰਦ ਕਾਰਨ ਬੱਸ ਪਲਟੀ,1 ਦੀ ਮੌਤ, 5 ਜ਼ਖਮੀ

ਬਿਹਾਰ, 3 ਜਨਵਰੀ (ਸ.ਬ.) ਬਿਹਾਰ ਵਿੱਚ ਨਵਾਦਾ ਜ਼ਿਲੇ ਦੇ ਰਜੌਲੀ ਥਾਣਾ ਖੇਤਰ ਵਿੱਚ  ਅੱਜ ਸਵੇਰੇ ਸੰੰਘਣੀ ਧੁੰਦ ਕਾਰਨ ਇਕ ਨਿਜੀ ਬੱਸ ਦੇ ਪਲਟ ਜਾਣ ਨਾਲ ਇਕ ਔਰਤ ਦੀ ਮੌਤ ਹੋਈ ਅਤੇ ਪੰਜ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਜਮਸ਼ੇਦਪੁਰ ਤੋਂ ਮੁਜ਼ਫੱਰਪੁਰ ਜਾ ਰਹੀ ਇਕ ਨਿਜੀ ਬੱਸ ਸੰਘਣੀ ਧੁੰਦ ਕਾਰਨ ਛੱਪਰਾ ਮੋੜ ਨੇੜੇ ਸੜਕ ਕਿਨਾਰੇ ਪਲਟ ਗਈ| ਹਾਦਸੇ ਵਿੱਚ ਇਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪੰਜ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਮ੍ਰਿਤਕਾ ਦੀ ਪਛਾਣ ਚੰਪਾਰਨ ਜ਼ਿਲਾ ਵਾਸੀ ਸ਼ੀਲਾ ਦੇਵੀ ਦੇ ਰੂਪ ਵਿੱਚ ਹੋਈ ਹੈ|
ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਰਜੌਲੀ ਵਿੱਚ ਇਲਾਜ ਤੋਂ ਬਾਅਦ ਵਧੀਆ ਇਲਾਜ ਲਈ ਨਵਾਦਾ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ| ਹਾਦਸੇ ਤੋਂ ਬਾਅਦ ਚਾਲਕ ਫਰਾਰ ਹੋ ਗਿਆ ਹੈ| ਪੁਲੀਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ|

Leave a Reply

Your email address will not be published. Required fields are marked *