ਸੰਘਣੀ ਧੁੰਦ ਦੇ ਕਾਰਨ ਕਈ ਜਹਾਜ਼ ਉਡਾਣ ਨਹੀਂ ਭਰ ਸਕੇ, ਪਹਾੜਾਂ ਵਿੱਚ ਪਾਰਾ ਜ਼ੀਰੋ ਤੋਂ ਵੀ ਹੇਠਾਂ

ਨਵੀਂ ਦਿੱਲੀ, 3 ਜਨਵਰੀ (ਸ.ਬ.) ਅੱਜ ਸਵੇਰ ਦਿੱਲੀ ਵਿੱਚ ਸੰਘਣੀ ਧੁੰਦ ਛਾਈ ਰਹੀ| ਇਸ ਕਰਕੇ ਇੱਥੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਸਵੇਰ 7:30 ਤਕ ਕੋਈ ਫਲਾਈਟ ਉਡਾਣ ਨਹੀਂ ਭਰ ਸਕੀ| ਇੱਥੇ ਆਉਣ ਵਾਲੇ ਤਿੰਨ ਜਹਾਜ਼ਾਂ ਦਾ ਰਾਹ ਵੀ ਬਦਲਣਾ ਪਿਆ| ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਵਿੱਚ ਸਾਲ ਦੀ ਪਹਿਲੀ ਬਰਫਬਾਰੀ ਹੋਈ| ਇਸ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧਣ ਦੇ ਅਸਾਰ ਹਨ|
ਸੈਲਾਨੀ ਖੇਤਰ ਗੁਲਮਰਗ ਵਿੱਚ ਸਵੇਰੇ 8.8 ਮਿਮੀ ਤੇ ਕੁਪਵਾੜਾ ਵਿੱਚ 7.4 ਮਿਮੀ ਬਰਫ ਪਈ| ਇਸ ਦਾ ਅਸਰ ਇਹ ਹੋਇਆ ਕਿ ਸ੍ਰੀਨਗਰ ਦਾ ਪਾਰਾ 4.2 ਡਿਗਰੀ ਤੋਂ ਘਟ ਕੇ 0 ਡਿਗਰੀ ਤੇ ਆ ਗਿਆ| ਕਾਰਗਿਲ ਵਿੱਚ ਤਾਪਮਾਨ ਮਨਫੀ 12.4 ਡਿਗਰੀ ਸੈਲਸੀਅਸ ਤੇ ਆ ਚੁੱਕਿਆ ਹੈ| ਓਡੀਸਾ ਵਿੱਚ ਵੀ 10 ਥਾਂਵਾਂ ਤੇ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ|
ਕਸ਼ਮੀਰ ਦੇ ਕਈ ਖੇਤਰਾਂ ਵਿੱਚ ਅਗਲੇ 48 ਘੰਟਿਆਂ ਵਿੱਚ ਮੌਸਮ ਵਿਭਾਗ ਨੇ ਬਰਫੀਲੇ ਤੂਫਾਨ ਦੀ ਚੇਤਾਵਨੀ ਦਿੱਤੀ ਹੈ| ਜਦਕਿ ਹਿਮਾਚਲ ਦੇ ਖੇਤਰਾਂ ਵਿੱਚ ਬਰਫਬਾਰੀ ਤੇ ਮੀਂਹ ਦੇ ਅਸਾਰ ਹਨ| ਇਸ ਦੇ ਨਾਲ ਦਿੱਲੀ ਸਮੇਤ ਦੇਸ਼ ਦੇ 12 ਮੈਦਾਨੀ ਖੇਤਰਾਂ ਵਿੱਚ ਸ਼ੀਤ ਲਹਿਰ ਸ਼ੁਰੂ ਹੋ ਜਾਵੇਗੀ ਤੇ ਇਸ ਹਫਤੇ ਬਾਰਸ਼ ਹੋਣ ਦੀ ਵੀ ਪੂਰੀ ਸੰਭਾਵਨਾ ਹੈ|

Leave a Reply

Your email address will not be published. Required fields are marked *