ਸੰਘਣੀ ਧੁੰਦ ਦੇ ਕਾਰਨ ਬਠਿੰਡਾ ਵਿੱਚ ਕਈ ਵਾਹਨ ਆਪਸ ਵਿੱਚ ਟਕਰਾਏ, 10 ਲੋਕਾਂ ਦੀ ਮੌਤ, 16 ਜ਼ਖਮੀ

ਬਠਿੰਡਾ, 8 ਨਵੰਬਰ (ਸ.ਬ.) ਸੰਘਣੀ ਧੁੰਦ ਦੇ ਕਾਰਨ  ਅੱਜ ਬਠਿੰਡਾ ਰਾਮਪੁਰਾ ਰੋਡ ਤੇ ਆਦੇਸ਼ ਹਸਪਤਾਲ ਦੇ ਨੇੜੇ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ|
ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਅਤੇ ਇਸ ਦੇ ਨਾਲ ਹੀ 16 ਲੋਕ ਜ਼ਖਮੀ ਹੋਏ ਹਨ| ਮ੍ਰਿਤਕਾਂ ਵਿੱਚ 9 ਸਕੂਲੀ ਬੱਚੇ ਅਤੇ 1 ਲੇਡੀ ਫੂਡ ਇੰਸਪੈਕਟਰ ਸ਼ਾਮਲ ਹੈ| ਇਨ੍ਹਾਂ ਵਿੱਚੋਂ 6 ਲੜਕੀਆਂ, 3 ਲੜਕੇ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 8 ਦੀ ਪਛਾਣ ਹੋ ਚੁੱਕੀ ਹੈ ਅਤੇ 1 ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਕ ਲੜਕੀ ਆਈਲੈਟਸ ਕਰਦੀ ਸੀ| 5 ਵਿਦਿਆਰਥੀ ਰਾਜਿੰਦਰਾ ਕਾਲਜ ਦੇ ਦੱਸੇ ਜਾ ਰਹੇ ਹਨ ਅਤੇ 1 ਡੀ. ਏ. ਵੀ. ਕਾਲਜ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ| ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *