ਸੰਘਣੀ ਧੁੰਦ ਨੇ ਰੋਕੇ ਵਾਹਨਾਂ ਦੇ ਪਹੀਏ, ਟਰੇਨਾਂ ਕਈ ਘੰਟੇ ਲੇਟ

ਸੋਨੀਪਤ, 23 ਦਸੰਬਰ (ਸ.ਬ.) ਗੋਹਾਨਾ ਵਿੱਚ ਸ਼ੁੱਕਰਵਾਰ ਨੂੰ ਧੁੰਦ ਕਾਰਨ ਸਵੇਰ ਤੋਂ ਹੀ ਮੌਸਮ ਵਿੱਚ ਠੰਡਕ ਬਣੀ ਰਹੀ| ਸਵੇਰ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ| ਲੋਕ ਸੂਰਜ ਦੇਵਤਾ ਦੀ ਝਲਕ ਪਾਉਣ ਲਈ ਬੇਤਾਬ ਦਿੱਸੇ| ਉੱਥੇ ਹੀ ਧੁੰਦ ਦਾ ਅਸਰ ਵਾਹਨਾਂ ਅਤੇ ਟਰੇਨਾਂ ਤੇ ਦਿੱਸਿਆ|
ਵਾਹਨ ਚਾਲਕ ਸੰਘਣੀ ਧੁੰਦ ਕਾਰਨ ਸਿਰਫ 10 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਵੀ ਨਹੀਂ ਚੱਲ ਪਾ ਰਹੇ ਸਨ| ਦਿਨ ਵਿੱਚ ਵੀ ਚਾਲਕ ਆਪਣੀਆਂ ਗੱਡੀਆਂ ਦੀ ਲਾਈਟ ਜਗਾ ਕੇ ਚੱਲ ਰਹੇ ਸਨ| ਉੱਥੇ ਹੀ ਦੂਜੇ ਪਾਸੇ ਧੁੰਦ ਕਾਰਨ ਟਰੇਨਾਂ ਵੀ ਘੰਟਿਆਂ ਤੱਕ ਲੇਟ ਚੱਲਦੀਆਂ ਨਜ਼ਰ ਆਈਆਂ| ਦੇਰੀ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ|

Leave a Reply

Your email address will not be published. Required fields are marked *