ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਨਵਾਂ ਸਾਲ ਮਨਾਉਣਗੇ ਇਪਟਾ ਦੇ ਉਤਰੀ ਖੇਤਰ ਸੂਬਿਆਂ ਦੇ ਕਾਰਕੁੰਨ


ਐਸ ਏ ਐਸ ਨਗਰ, 29 ਦਸੰਬਰ (ਸ਼ਬ ਪਿਛਲੇ ਇਕ ਮਹੀਨੇ ਤੋਂ ਦਿੱਲੀ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਨ ਅਤੇ ਇਪਟਾ ਦੇ ਉੱਤਰੀ ਖੇਤਰ ਦੇ ਸੂਬਿਆਂ ਦੇ ਕਾਰਕੁੰਨ ਕਿਸਾਨਾਂ ਨਾਲ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਨਵਾਂ ਸਾਲ ਮਨਾਉਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਕਿਸਾਨਾਂ ਦੇ ਨਾਲ ਨਵਾਂ ਸਾਲ ਮਿਨਾਉਣ ਲਈ ਇਪਟਾ ਦੀ ਰਾਸ਼ਟਰੀ ਕਮੇਟੀ ਦੇ ਫੈਸਲੇ ਮੁਤਾਬਿਕ ਦੇ ਉਤਰੀ ਖੇਤਰ ਸੂਬਿਆਂ ਯੂ.ਪੀ, ਦਿੱਲੀ, ਪੰਜਾਬ, ਜੰਮੂ ਤੇ ਕਸ਼ਮੀਰ, ਚੰਡੀਗੜ੍ਹ ਤੇ ਰਾਜਸਥਾਨ ਦੇ ਕਾਰਕੁਨ, ਰੰਗਕਰਮੀ ਤੇ ਗਾਇਕ 31 ਦਸੰਬਰ ਨੂੰ ਸਿੰਘੂ ਅਤੇ ਟਿੱਕਰੀ ਬਾਰਡਰ ਜਾ ਕੇ ਕਿਸਾਨੀ ਅਤੇ ਲੋਕ-ਮਸਲਿਆਂ ਦੀ ਗੱਲ ਕਰਦੇ ਨੁਕੜ-ਨਾਟਕ ਤੇ ਗਾਇਕੀ ਪੇਸ਼ ਕਰਨਗੇ।

Leave a Reply

Your email address will not be published. Required fields are marked *