ਸੰਜੀਵਨ ਦੇ ਨਵ-ਲਿਖਤ ਨਾਟਕ ਦੇਸੀ ਦੀ ਰਿਹਰਸਲ ਜ਼ੋਰਾਂ ਤੇ, ਮੰਚਣ 20 ਫਰਵਰੀ ਨੂੰ

ਐਸ ਏ ਐਸ ਨਗਰ, 14 ਫਰਵਰੀ (ਸ.ਬ.) ਸਰਘੀ ਪ੍ਰੀਵਾਰ ਦੇ ਨਾਟਕਰਮੀਆਂ ਵੱਲੋਂ ਇਨੀ ਦਿਨੀ ਨਾਟਕਕਾਰ-ਨਾਟ-ਨਿਰਦੇਸ਼ਕ ਸੰਜੀਵਨ ਦੇ ਨਵ-ਲਿਖਤ ਅਤੇ ਉਨਾਂ ਵੱਲੋਂ ਨਿਰਦੇਸ਼ਤ ਨਾਟਕ ਦੇਸੀ ਦੀ ਰਿਹਰਸਲ ਜ਼ੋਰਾਂ ਤੇ ਚੱਲ ਰਹੀ ਹੈ| ਨਾਟਕ ਬਾਰੇ ਗੱਲ ਕਰਦੇ ਸੰਜੀਵਨ ਨੇ ਕਿਹਾ ਕਿ ਮੇਰਾ ਇਹ ਨਾਟਕ ਪ੍ਰਸਿੱਧ   ਲੇਖਕ ਨਿਕੋਸ ਕਜ਼ਾਨਜ਼ਾਕਿਸ ਦੇ ਵਿਸ਼ਵ ਦੇ ਕਲਾਸਿਕ ਸਾਹਿਤ ਵਿਚ ਸ਼ੁਮਾਰ ਨਾਵਲ ਜ਼ੋਰਬਾ ਦ ਗਰੀਕ ਤੋਂ ਪ੍ਰਭਾਵਿਤ ਹੈ| ਨਾਵਲ ਗਰੀਕ ਦੀ ਪਿੱਠ-ਭੂਮੀ ਅਤੇ ਸਭਿਆਚਾਰ ਮੁਤਾਬਿਕ ਹੈ ਪਰ ਮੇਰੇ ਨਾਟਕ ਨੂੰ ਪੰਜਾਬੀ ਪਿੱਠ-ਭੂਮੀ ਅਤੇ ਸਭਿਆਚਾਰ ਮੁਤਾਬਿਕ ਢਾਲਣ ਦੀ ਕੋਸ਼ਿਸ਼ ਕੀਤੀ ਹੈ| ਨਾਟਕ ਦਾ ਮੁੱਖ ਪਾਤਰ ਦੇਸੀ ਅਨਪੜ, ਗਰੀਬ ਮਜ਼ਦੂਰ ਹੋਣ ਦੇ ਬਾਵਜੂਦ ਜ਼ਿੰਦਗੀ ਦੀਆਂ ਬਾਰੀਕੀਆਂ ਅਤੇ ਸੂਖਮਤਾਵਾਂ ਨੂੰ ਬਾਖੂਬੀ ਸਮਝਦਾ ਹੈ|ਉਹ ਲੇਖਕ ਅਤੇ ਬੁੱਧੀਜੀਵੀ ਸ਼ਬਦਪ੍ਰੀਤ ਨੂੰ ਜ਼ਿੰਦਗੀ ਦੇ ਅਰਥ ਸਮਝਾਉਂਦਾ ਹੈ|
ਨਾਟਕ šਦੇਸੀ” ਦਾ ਮੰਚਣ 20 ਫਰਵਰੀ ਨੂੰ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਟੈਗੌਰ ਥੀਏਟਰ, ਸੈਕਰਟ 18, ਚੰਡੀਗੜ ਵਿਖੇ ਸ਼ਾਮ 6.30 ਵਜੇ ਹੋਵੇਗਾ|
ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਨਾਟ-ਕਰਮੀ ਸ੍ਰੀ ਪਹਿਲਾਦ ਅਗਰਵਾਲ ਵੱਜੋਂ ਸ਼ਾਮਿਲ ਹੋਣਗੇ ਅਤੇ ਨਾਟਕ ਦਾ ਆਗ਼ਾਜ਼ ਉਘੇ ਸਮਾਜ ਸੇਵੀ ਅਤੇ ਨਗਰ ਨਿਗਮ ਮੁਹਾਲੀ ਦੇ ਕੌਸਲਰ ਸ੍ਰੀ ਕੁਲਜੀਤ ਸਿੰਘ ਬੇਦੀ ਕਰਨਗੇ| ਨਾਟਕ ਦੀ ਡਿਜ਼ਾਇਨਿੰਗ ਰੰਜੀਵਨ ਸਿੰਘ ਦੀ ਹੈ| ਸੰਗੀਤ ਪਦਮ ਸਿੰਦਰਾ ਅਤੇ ਗੀਤ ਡਾ ਸਵੈਰਾਜ ਸੰਧੂ ਨੇ ਲਿਖੇ ਹਨ| ਸੰਗੀਤ ਸੰਚਾਲਣ ਈਸ਼ਾ ਸਿੰਘ ਅਤੇ ਰੌਸ਼ਨੀ ਵਿਊਂਤ ਰਿਤੂਰਾਗ ਕਰੇਗੀ|ਨਾਟਕ ਵਿਚ ਮਨੀ ਸਭਰਵਾਲ, ਗੁਰਫਤਿਹ ਸਿੰਘ ਗੁਰੀ, ਹਰਪ੍ਰੀਤ ਕੌਰ, ਕਿਰਣ, ਵਿਕੀ ਮਾਰਤਿਆ, ਚਰਨਜੀਤ ਲੁਬਾਣਾ, ਗੁਰਪ੍ਰੀਤ ਧਾਲੀਵਾਲ,ਜਸਦੀਪ ਸਿੰਘ ਜਸੂ ਵੱਖ-ਵੱਖ ਕਿਰਦਾਰ ਨਿਭਾ ਰਹੇ ਹਨ|

Leave a Reply

Your email address will not be published. Required fields are marked *