ਸੰਜੀਵਨ ਦੇ ਨਾਟਕ ਦੇਸੀ ਦਾ ਮੰਚਣ ਉਪਰੰਤ ਮੰਥਨ 26 ਫਰਵਰੀ ਨੂੰ

ਐਸ ਏ ਐਸ ਨਗਰ, 25 ਫਰਵਰੀ (ਸ.ਬ.) ਨਾਟਕਕਾਰ ਅਤੇ ਨਾਟ-            ਨਿਦੇਸ਼ਕ ਸੰਜੀਵਨ ਦੇ ਨਵ-ਲਿਖਤ ਨਾਟਕ šਦੇਸੀ” ਦੇ ਟੈਗੌਰ                       ਥੀਏਟਰ,ਚੰਡੀਗੜ੍ਹ ਵਿਖੇ ਮੰਚਣ ਦੌਰਾਨ ਹਾਜ਼ਿਰ ਦਰਸ਼ਕਾਂ, ਕਲਮਕਾਰਾਂ, ਕਲਾਕਾਰਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ਮਿਲੀ ਪ੍ਰਸੰਸਾ ਤੋਂ ਬਾਅਦ ਨਾਟਕ ਦੀ ਹੋਰ ਬੇਹਤਰੀ ਅਤੇ ਉਸਾਰੂ ਰਾਏ ਲੈਣ ਲਈ ਮੰਥਣ 26 ਫਰਵਰੀ, 2016 (ਐਤਵਾਰ)          ਸਵੇਰੇ 11.30 ਵਜੇ, ਸਮਾਰਟ ਵੰਡਰਜ਼ ਸਕੂਲ ਸੈਕਟਰ-71, ਮੁਹਾਲੀ ਵਿਖੇ ਹੋਵੇਗਾ|
ਜ਼ਿਕਰਯੋਗ ਹੈ ਕਿ ਨਾਟਕ ਦੇਸੀ ਪ੍ਰਸਿੱਧ ਲੇਖਕ ਨਿਕੋਸ ਕਜ਼ਾਨਜ਼ਾਕਿਸ ਦੇ ਵਿਸ਼ਵੀ ਕਲਾਸਕਿ ਸਾਹਿਤ ਵਿਚ ਸ਼ੁਮਾਰ ਨਾਵਲ ‘ਜ਼ੋਰਬਾ ਦ ਗਰੀਕ’ ਤੋਂ ਪ੍ਰਭਾਵਿਤ ਨਾਵਲ ਗਰੀਕ ਦੀ ਸਭਿਆਚਾਰ ਪਿੱਠ-ਭੂਮੀ ਮੁਤਾਬਿਕ ਹੈ| ਨਾਟਕ ਦੇਸੀ ਨੂੰ ਪੰਜਾਬੀ ਪਿੱਠ-ਭੂਮੀ ਅਤੇ ਸਭਿਆਚਾਰ ਮੁਤਾਬਿਕ ਢਾਲਣ ਦੀ ਕੋਸ਼ਿਸ਼ ਕੀਤੀ ਹੈ| ਨਾਟਕ ‘ਦੇਸੀ’ ਇਕ ਅਜਿਹੇ ਹੀ ਇਨਸਾਨ ਦੀ ਗਾਥਾ ਹੈ| ਜੋ ਅਣਪੜ, ਸਿਧੱਾ-ਸਾਦਾ, ਆਰਿਥਕ ਥੁੜਾ ਦਾ ਝੰਬਿਆ ਹੋਇਆ ਅਤੇ ਜਿਸਮਾਨੀ ਕਿਰਤੀ ਹੋਣ ਦੇ ਬਾਵਜੂਦ ਜ਼ਿੰਦਗੀ ਦੀਆਂ ਬਾਰੀਕੀਆਂ ਅਤੇ ਸੂਖਮਤਾਵਾਂ ਨੂੰ ਬਾਖੂਬੀ ਸਮਝਦਾ ਹੈ|ਉਹ ਕਲਮਕਾਰ, ਪੜੇ-ਲਿਖੇ, ਸਰਦੇ-ਪੁੱਜਦੇ, ਦਿਮਾਗੀ ਮਿਹਨਤ ਕਰਨ ਵਾਲੇ ਸ਼ਬਦਪ੍ਰੀਤ ਨੂੰ ਜ਼ਿੰਦਗੀ ਦੇ ਅਰਥ ਸਮਝਾਉਂਦਾ ਹੈ| ਇਹ ਜਾਣਕਾਰੀ ਸਰਘੀ ਕਲਾ ਕੇਂਦਰ ਮੁਹਾਲੀ ਦੇ ਪ੍ਰਚਾਰ ਸਕੱਤਰ ਰੰਜੀਵਨ ਸਿੰਘ ਨੇ ਦਿੰਦੇ ਕਿਹਾ ਕਿ ਸਰਘੀ ਕਲਾ ਕੇਂਦਰ ਢਾਈ ਦਹਾਕੇ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਆਪਣੇ ਵਿੱਤ ਅਤੇ ਸਮੱਰਥਾ ਮੁਤਬਿਕ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਯਤਨਸ਼ੀਲ ਹੈ| ਹੁਣ ਤੱਕ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਡੇਢ ਦਰਜਨ ਤੋਂ ਵੱਧ ਨਾਟਕਾਂ ਦਾ ਮੰਚਣ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆ ਅਤੇ ਕੇਨੈਡਾ ਵਿਚ ਕਰ ਚੁੱਕਾ ਹੈ  ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੈਨਕੁਵਰ (ਕੈਨੇਡਾ) ਦੀ ਨਾਟ-ਮੰਡਲੀ ਦੇ ਨਾਟਕ ਰਿਸ਼ਤੇ ਦੇ ਮੰਚਣਾਂ ਦਾ ਆਯੋਜਨ ਵੀ ਕਰਵਾਇਆ|

Leave a Reply

Your email address will not be published. Required fields are marked *