ਸੰਜੀਵਨ ਦੇ ਨਾਟਕ ਦੇਸੀ ਦੇ ਸੰਗੀਤ ਦੀ ਰਿਕਾਰਡਿੰਗ ਮੁਕੰਮਲ, ਮੰਚਣ 7 ਜਨਵਰੀ ਨੂੰ

ਐਸ ਏ ਐਸ ਨਗਰ, 15 ਦਸੰਬਰ (ਸ.ਬ.) ਗਰੀਕ ਦੇ ਲੇਖਕ ਨਿਕੋਸ ਕਜ਼ਾਨਜਾਕਿਸ ਦੇ ਵਿਸ਼ਵ ਪੱਧਰ ਨਾਵਲ šਜ਼ੋਰਬਾ ਦਾ ਗਰੀਕ” ਤੋਂ ਪ੍ਰਭਾਵਿਤ ਨਾਟਕਕਾਰ ਅਤੇ ਨਾਟ-ਨਿਦੇਸ਼ਕ ਸੰਜੀਵਨ ਦੇ ਨਵ-ਲਿਖਤ ਨਾਟਕ šਦੇਸੀ” ਦੇ ਸੰਗੀਤ ਦੀ ਰਿਕਾਰਡਿੰਗ ਬੀਤੇ ਦਿਨੀ ਮੁਹਾਲੀ ਦੇ ਰਬਾਬ ਸਟੂਡੀਓ ਵਿਖੇ ਮੁਕੰਮਲ ਹੋ ਗਈ ਹੈ| ਨਾਟਕ ਦੇਸੀ ਦੇ ਗੀਤ ਡਾ. ਸਵੈਰਾਜ ਸੰਧੂ ਦੇ ਲਿਖੇ ਹਨ ਅਤੇ ਸੰਗੀਤਬਧ ਅਤੇ ਅਵਾਜ਼ ਦਿਤੀ ਹੈ ਪਦਮ ਸਿੰਦਰਾ ਨੇ ਅਤੇ ਰਿਕਾਰਡਿੰਗ ਕੀਤੀ ਹੈ ਰਿਕਾਰਿਡੰਗ ਅਤੇ ਡਬਿੰਗ ਦੇ ਖੇਤਰ ਵਿਚ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਰਜਿੰਦਰ ਨੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਘੀ ਕਲਾ    ਕੇਂਦਰ ਮੁਹਾਲੀ ਦੇ ਜਨਰਲ ਸਕੱਤਰ ਅਸ਼ੋਕ ਬਜਹੇੜੀ ਨੇ ਦੱਸਿਆ ਕਿ ਨਾਟਕ ਦੇਸੀ ਦਾ ਮੰਚਣ 7 ਜਨਵਰੀ 2017 ਨੂੰ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਵਿਸ਼ੇਸ ਮਦਦ ਨਾਲ ਪੰਜਾਬ ਕਲਾ ਭਵਨ ਚੰਡੀਗੜ ਵਿਖੇ ਹੋਵੇਗਾ| ਬੇਸ਼ਕ ਨਾਵਲ šਜ਼ੋਰਬਾ ਦਾ ਗਰੀਕ” ਗਰੀਕ ਦੀ ਪਿੱਠ-ਭੂਮੀ ਅਤੇ ਸਭਿਆਚਾਰ ਅਨੁਸਾਰ ਹੈ, ਪਰ ਨਾਟਕ ਦੇਸੀ ਨੂੰ ਪੰਜਾਬੀ ਪਿੱਠ-ਭੂਮੀ ਅਤੇ ਸਭਿਆਚਾਰ ਵਿਚ ਢਾਲਣ ਦਾ ਯਤਨ ਕੀਤਾ ਗਿਆ ਹੈ| ਨਾਟਕ ਵਿਚ ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਚਰਚਿਤ ਚਿਹਰੇ ਦਿਲਾਬਰ ਸਿੱਧੂ, ਰੰਜੀਵਨ ਸਿੰਘ ਅਤੇ ਸੈਵੀ ਸਤਵਿੰਦਰ ਅਹਿਮ ਕਿਰਦਾਰ ਨਿਭਾ ਰਹੇ ਹਨ|

Leave a Reply

Your email address will not be published. Required fields are marked *