ਸੰਜੀਵਨ ਸਿੰਘ ਅਤੇ ਅਸ਼ੋਕ ਬਜਹੇੜੀ ਲਗਾਤਾਰ 13ਵੀਂ ਵਾਰ ਸਰਘੀ ਕਲਾ ਕੇਂਦਰ ਮੁਹਾਲੀ ਦੇ ਪ੍ਰਧਾਨ ਅਤੇ ਜਨਰਲ ਸੱਕਤਰ ਬਣੇ

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਸਰਘੀ ਕਲਾ ਕੇਂਦਰ, ਮੁਹਾਲੀ ਦੀ ਜਨਰਲ ਬਾਡੀ ਦੀ ਫੇਜ਼-10 ਦੇ ਟਾਇਨੀ ਟੌਟਸ ਸਕੂਲ ਵਿੱਚ ਹੋਈ ਇਕੱਤਰਤਾ ਦੌਰਾਨ ਸਾਲ 2017-19 ਵਾਸਤੇ ਸੰਜੀਵਨ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਅਸ਼ੋਕ ਬਜਹੇੜੀ ਨੂੰ ਜਨਰਲ ਸੱਕਤਰ ਚੁਣਿਆ ਗਿਆ| ਇਸ ਤੋਂ ਇਲਾਵਾ ਸੈਵੀ ਸਤਵਿੰਦਰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਬਾਵਾ ਮੀਤ ਪ੍ਰਧਾਨ, ਗੁਰਪ੍ਰੀਤ ਧਾਲੀਵਾਲ ਸਹਿ-ਸੱਕਤਰ, ਸੰਜੀਵ ਦੀਵਾਨ ਵਿੱਤ ਸੱਕਤਰ, ਗੋਪਾਲ ਸਿੰਘ ਸਹਿ-ਵਿੱਤ ਸੱਕਤਰ, ਰੰਜੀਵਨ ਸਿੰਘ ਪ੍ਰਚਾਰ ਸੱਕਤਰ ਅਤੇ ਕਾਰਜਕਾਰਣੀ ਵਿੱਚ ਲਖਵਿੰਦਰ ਸਿੰਘ, ਨਰਿੰਦਰ ਨਸਰੀਨ, ਮਨੀ ਸਭਰਵਾਲ, ਰਿੱਤੂਰਾਗ ਕੌਰ ਅਤੇ ਰਿਸ਼ਮਰਾਗ ਸਿੰਘ ਚੁਣੇ ਗਏ| ਸ਼੍ਰੀ              ਹਰਨੇਕ ਸਿੰਘ ਘੰੜੂਆਂ (ਸਾਬਕਾ ਮੰਤਰੀ), ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਅਤੇ   ਐਡਵੋਕੇਟ ਅਸ਼ੋਕ ਸਿੰਗਲਾ ਨੂੰ ਸਰਘੀ ਕਲਾ ਕੇਂਦਰ ਦੇ ਸਰਪ੍ਰਸਤ ਅਤੇ ਸ੍ਰੀ                ਮੇਜਰ ਸਿੰਘ ਨਾਗਰਾ (ਕੈਨੇਡਾ),  ਮਨੋਜ ਅਗਰਵਾਲ, ਕ੍ਰਿਸ਼ਣ ਲਾਲ ਸੈਣੀ, ਡਾ.ਜਸਵੰਤ ਸਿੰਘ ਅਤੇ ਸ੍ਰੀ ਗੁਰਇੰਦਰਜੀਤ ਸਿੰਘ, ਸੰਚਾਲਕ, ਟਾਇਨੀ ਟੌਟਸ ਸਕੂਲ, ਫੇਜ਼-10 ਮੁਹਾਲੀ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ|
ਇਸ ਤੋਂ ਇਲਾਵਾ ਬੈਠਕ ਦੌਰਾਨ ਸਰਘੀ ਕਲਾ ਕੇਂਦਰ ਵੱਲੋੰਂ ਬੀਤੇ ਦਿਨੀ ਚੰਡੀਗੜ੍ਹ ਵਿਖੇ ਮੰਚਿਤ  ਨਾਟਕ   šਦੇਸੀ” ਤੋਂ ਇਲਾਵਾ ਹੋਰ ਮੰਚਣਾਂ ਦਾ ਲੇਖਾ ਜੋਖਾ ਕਰਨ ਤੋਂ ਇਲਾਵਾ ਅਤੇ ਭੱਵਿਖ ਦੀਆਂ ਰੰਗਮੰਚੀ ਗਤੀਵਿਧੀਆਂ ਉਲੀਕਦਿਆਂ ਫੈਸਲਾ ਕੀਤਾ ਗਿਆ ਕਿ ਸਰਘੀ ਕਲਾ ਕੇਂਦਰ ਦੀ ਅਗਲੀ   ਪੇਸ਼ਕਾਰੀ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦੇ ਅਧਾਰਿਤ ਜੀਵਨ ਉੱਤੇ ਅਧਾਰਿਤ ਸੰਜੀਵਨ ਸਿੰਘ ਦਾ ਲਿਖਿਆ ਨਾਟਕ šਪਰਵਾਨੇ” ਹੋਵੇਗੀ|
ਇਸ ਮੌਕੇ ਸਰਘੀ ਕਲਾ ਕੇਂਦਰ ਮੁਹਾਲੀ ਦੇ ਅਹੁਦੇਦਾਰਾਂ ਵੱਲੋਂ ਪੱਤਰਕਾਰ ਕੁਲਬੀਰ ਸਿੰਘ ਸ਼ੇਰਗਿੱਲ ਦੇ  ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ  ਗਿਆ|

Leave a Reply

Your email address will not be published. Required fields are marked *