ਸੰਜੂ ਸੈਮਸਨ ਨੂੰ ਵੱਧ ਤੋਂ ਵੱਧ ਮੌਕੇ ਮਿਲਣੇ ਚਾਹੀਦੇ ਹਨ : ਗੋਤਮ ਗੰਭੀਰ

ਨਵੀਂ ਦਿੱਲੀ, 23 ਸਤੰਬਰ (ਸ.ਬ.) ਸੰਜੂ ਸੈਮਸਨ ਅਤੇ ਰਿਸ਼ਭ ਪੰਤ ਵਿਚਾਲੇ ਹਮੇਸ਼ਾ ਤੁਲਨਾ ਹੁੰਦੀ ਰਹਿੰਦੀ ਹੈ ਅਤੇ ਲੋਕਾਂ ਨੇ ਸੈਮਸਨ ਨੂੰ ਹਰ ਵਾਰ ਮੌਕਾ ਦੇਣ ਦੀ ਗੱਲ ਕਹੀ| ਚੇਨਈ ਸੁਪਰ ਕਿੰਗਜ਼ ਖਿਲਾਫ ਇਸ ਸੀਜ਼ਨ ਦੀ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਂਦੇ ਹੋਏ ਸੰਜੂ ਸੈਮਸਨ ਨੇ 19 ਗੇਂਦਾਂ ਤੇ 50 ਦੌੜਾਂ ਬਣਾਈਆਂ| ਇਸ ਦੇ ਨਾਲ ਹੀ ਉਹ ਰਾਜਸਥਾਨ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਤੀਸਰੇ ਬੱਲੇਬਾਜ਼ ਵੀ ਬਣ ਗਏ ਹਨ| ਸੰਜੂ ਦੀ ਪਾਰੀ ਦੇਖਣ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਵੱਡਾ ਬਿਆਨ ਦਿੱਤਾ ਹੈ|
ਗੰਭੀਰ ਨੇ ਸੰਜੂ ਦੀ ਪਾਰੀ ਤੋਂ ਬਾਅਦ ਟਵੀਟ ਕਰਦੇ ਹੋਏ ਲਿਖਿਆ, ਸੰਜੂ ਸੈਮਸਨ ਸਿਰਫ ਭਾਰਤ ਦਾ ਬੈਸਟ ਵਿਕਟਕੀਪਰ ਬੱਲੇਬਾਜ਼ ਨਹੀਂ ਹੈ ਸਗੋਂ ਭਾਰਤ ਦਾ ਸਭ ਤੋਂ ਬੈਸਟ ਨੌਜਵਾਨ ਬੱਲੇਬਾਜ਼ ਹੈ| ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਇਸ ਤੇ ਡਿਬੇਟ ਕਰਨ ਦੀ ਗੱਲ ਵੀ ਕਹੀ ਅਤੇ ਲਿਖਿਆ, ਕੋਈ ਵੀ ਇਸ ਤੇ ਉਨ੍ਹਾਂ ਨਾਲ ਬਹਿਸ ਕਰ ਸਕਦਾ ਹੈ?
ਸੰਜੂ ਨੇ ਚੇਨਈ ਸੁਪਰ ਕਿੰਗਜ਼ ਖਿਲਾਫ 32 ਗੇਂਦਾਂ ਤੇ 74 ਦੌੜਾਂ ਦੀ ਪਾਰੀ ਖੇਡ ਕੇ ਕੈਚ ਆਉਟ ਹੋਏ| ਇਸ ਦੌਰਾਨ ਸੰਜੂ ਨੇ 1 ਚੌਕਾ ਅਤੇ 9 ਛੱਕੇ ਲਗਾਏ| ਹਾਲਾਂਕਿ 231 ਤੋਂ ਜ਼ਿਆਦਾ ਦੀ ਸਟਰਾਈਕ ਰੇਟ ਨਾਲ ਖੇਡ ਰਹੇ ਸੰਜੂ ਨੂੰ ਲੁੰਗੀ ਐਨਗਿਡੀ ਦੀਆਂ 12ਵੇਂ ਓਵਰ ਦੀ ਚੌਥੀ ਗੇਂਦ ਤੇ ਦੀਪਕ ਚਾਹਰ ਦੇ ਹੱਥੋਂ ਕੈਚ ਆਉਟ ਹੋਣਾ ਪਿਆ| 

Leave a Reply

Your email address will not be published. Required fields are marked *