ਸੰਜੈ ਸਿੰਘ ਦੀ ਅਗਵਾਈ ਵਿੱਚ ਨਿਰਮੈਲ ਸਿੰਘ ਜੌਲਾ ਅਤੇ ਅਮਰੀਕ ਸਿੰਘ ਮਲਕਪੁਰ ਸਮੇਤ ਇੱਕ ਦਰਜਨ ਆਗੂਆਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਝਾੜੂ

ਸੰਜੈ ਸਿੰਘ ਦੀ ਅਗਵਾਈ ਵਿੱਚ ਨਿਰਮੈਲ ਸਿੰਘ ਜੌਲਾ ਅਤੇ ਅਮਰੀਕ ਸਿੰਘ ਮਲਕਪੁਰ ਸਮੇਤ ਇੱਕ ਦਰਜਨ ਆਗੂਆਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਝਾੜੂ
ਐਸ ਏ ਐਸ ਨਗਰ, 16 ਜਨਵਰੀ (ਸ.ਬ.) ਜਿਵੇਂ ਜਿਵੇਂ ਚੋਣਾ ਦਾ ਸਮਾਂ ਨਜਦੀਕ ਆ ਰਿਹਾ ਹੈ ਵੱਖ ਵੱਖ ਪਾਰਟੀਆਂ ਦੇ ਨਾਰਾਜ ਚਲ ਰਹੇ ਆਗੂਆਂ ਅਤੇ ਵਰਕਰਾਂ ਦਾ ਆਪਣੀਆਂ ਪਾਰਟੀਆਂ ਤੋਂ ਪਲਾਇਨ ਵੀ ਤੇਜ ਹੁੰਦਾ ਜਾ ਰਿਹਾ ਹੈ| ਇਸ ਸੰਬੰਧੀ ਅੱਜ ਲੁਧਿਆਣਾ ਵਿਖੇ ਇੱਕ ਸਮਾਗਮ ਦੌਰਾਨ ਡੇਰਾਬਸੀ ਹਲਕੇ ਵਿੱਚ ਸਰਗਰਮ ਅਕਾਲੀ ਦਲ ਦੇ ਕਈ ਵੱਡੇ ਨਾਮ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ| ਇਸਨੂੰ ਡੇਰਾਬਸੀ ਹਲਕੇ ਵਿੱਚ ਤਾਂ ਅਕਾਲੀ ਭਾਜਪਾ ਗਠਜੋੜ ਲਈ ਵੱਡਾ ਝਟਕਾ ਕਿਹਾ ਹੀ ਜਾ ਸਕਦਾ ਹੈ ਇਹਨਾਂ ਆਗੂਆਂ ਵਲੋਂ ਕੀਤੀ ਗਈ ਇਸ ਕਾਰਵਾਈ ਦਾ ਅਸਰ ਰਾਜਪੁਰਾ, ਮੁਹਾਲੀ ਅਤੇ ਖਰੜ ਦੀਆਂ ਸੀਟਾਂ ਅਤੇ ਪੈਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ|
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਸ੍ਰੀ ਸੰਜੈ ਸਿੰਘ ਦੀ ਅਗਵਾਈ ਵਿੱਚ ਇਹ ਸਾਰੇ ਆਗੂ ਜਿਹਨਾਂ ਵਿੱਚ ਸ੍ਰ. ਨਿਰਮੈਲ ਸਿੰਘ ਜੌਲਾ, ਮੈਂਬਰ ਸ੍ਰੋਮਣੀ ਪਗੁਰੂਦੁਆਰਾ ਪ੍ਰਬੰਧਕ ਕਮੇਟੀ, ਸ੍ਰ. ਅਮਰੀਕ ਸਿੰਘ ਮਲਕਪੁਰ, ਮੈਂਬਰ ਵਰਕਿੰਗ ਕਮੇਟੀ, ਸ੍ਰੋਮਣੀ ਅਕਾਲੀ ਦਲ, ਸ੍ਰ. ਸੁਰਿੰਦਰ ਸਿੰਘ ਧਰਮਗੜ੍ਹ, ਡਾਇਰੈਕਟਰ ਮਿਲਕ ਪਲਾਂਟ ਮੁਹਾਲੀ, ਸ੍ਰ. ਗੁਰਦੇਵ ਸਿੰਘ ਬਸੌਲੀ, ਸਾਬਕਾ ਚੇਅਰਮੈਨ, ਜਿਲ੍ਹਾ ਪ੍ਰੀਸ਼ਦ ਮੁਹਾਲੀ, ਸ੍ਰ. ਹਰਵਿੰਦਰ ਸਿੰਘ ਕਸੌਲੀ, ਮੈਂਬਰ ਬਲਾਕ ਸੰਮਤੀ, ਸ੍ਰ. ਪਰਮਿੰਦਰ ਸਿੰਘ ਖਜੂਰ ਮੰਡੀ, ਮੀਤ ਪ੍ਰਧਾਨ, ਯੂਥ ਅਕਾਲੀ ਦਲ, ਜੱਥੇਦਾਰ ਮਹਿੰਦਰ ਸਿੰਘ ਜਲਾਲਪੁਰ, ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਜਿਲ੍ਹਾ ਮੁਹਾਲੀ, ਬਲਕਾਰ ਸਿੰਘ ਬਸੌਲੀ, ਮੈਂਬਰ ਮਾਰਕੀਟ ਕਮੇਟੀ ਅਤੇ ਜਨਰਲ ਸਕੱਤਰ, ਸ੍ਰੋਮਣੀ ਅਕਾਲੀ ਦਲ, ਜਿਲ੍ਹਾ ਮੁਹਾਲੀ, ਸ੍ਰ. ਹਰਜੀਤ ਸਿੰਘ ਬਸੌਲੀ, ਜਨਰਲ ਸਕੱਤਰ, ਸ੍ਰੋਮਣੀ ਅਕਾਲੀ ਦਲ, ਜਿਲ੍ਹਾ ਮੁਹਾਲੀ, ਨਾਇਬ ਸਿੰਘ ਬਾਜਵਾ, ਮੈਂਬਰ ਬਲਾਕ ਸੰਮਤੀ ਅਤੇ ਸ੍ਰ. ਤਰਲੋਚਨ ਸਿੰਘ ਕੁਰਾਲੀ, ਯੂਥ ਆਗੂ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ| ਇਸ ਮੌਕੇ ਆਮ ਆਦਮੀ ਪਾਰਟੀ ਦੇ ਜੋਨ ਸ੍ਰੀ ਆਨੰਨਦਪੁਰ ਸਾਹਿਬ ਦੇ ਕਨਵੀਨਰ ਸ੍ਰ. ਦਰਸ਼ਨ ਸਿੰਘ ਧਾਲੀਵਾਲ ਵੀ ਹਾਜਿਰ ਸਨ|
ਅਕਾਲੀ ਦਲ ਦੇ ਇਹ ਤਮਾਮ ਆਗੂ ਸ੍ਰੀ ਐਨ ਕੇ ਸ਼ਰਮਾ ਦੇ ਵਿਰੋਧੀ ਸਮਝੇ ਜਾਂਦੇ ਹਨ ਅਤੇ ਇਹਨਾਂ ਸਾਰਿਆਂ ਦਾ ਹੀ ਹਲਕੇ ਵਿੱਚ ਕਾਫੀ ਪ੍ਰਭਾਵ ਵੀ ਹੈ| ਸ੍ਰ. ਨਿਰਮੈਲ ਸਿੰਘ ਜੌਲਾ ਵਲੋਂ ਕੁੱਝ ਸਮਾਂ ਪਹਿਲਾਂ ਬਾਕਾਹਿਦਾ ਪੱਤਰਕਾਰ ਸੰਮੇਲਾਨ ਬੁਲਾ ਕ ਅਕਾਲੀ ਦਲ ਦੀ ਟਿਕਟ ਤੇ ਦਾਅਵੇਦਾਰੀ ਵੀ ਜਤਾਈ ਗਈ ਸੀ| ਇਸ ਮੌਕੇ ਸ੍ਰ. ਸੰਜੈ ਸਿੰਘ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਸਮਰਥਨ ਇੱਕ ਇਨਕਲਾਬ ਦਾ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਹਰ ਰੋਜ ਹਜਾਰਾਂ ਦੀ ਗਿਣਤੀ ਵਿੱਚ ਲੋਕ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਦਿੱਲੀ ਵਾਲਾ ਇਤਿਹਾਸ ਸਿਰਜਨ ਜਾ ਰਹੀ ਹੈ ਅਤੇ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਲੁੱਟਣ ਵਾਲੇ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਦੇ ਆਗੂਆਂ ਨੂੰ ਉਹਨਾ ਦੀਆਂ ਗਲਤ ਕਾਰਵਾਈਆਂ ਦੇ ਨਤੀਜੇ ਭੁਗਤਣੇ ਪੈਣਗੇ| ਉਹਨਾਂ ਕਿਹਾ ਕਿ ਇਹ ਬਦਲਾਅ ਦੱਸਦਾ ਹੈ ਕਿ ਹੁਣ ਲੋਕ ਕਾਲੀ ਦਲ ਅਤੇ ਕਾਂਗਰਸ ਦੀ ਗੁਲਾਮੀ ਸਹਿਣ ਲਈ ਤਿਆਰ ਨਹੀਂ ਹਨ ਅਤੇ ਪੰਜਾਬ ਵਿੱਚ ਇੱਕ ਨਵਾਂ ਨਿਜਾਮ ਸਥਾਪਤ ਹੋਣ ਜਾ ਰਿਹਾ ਹੈ|
ਇਸ ਮੌਕੇ ਸ੍ਰ. ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਭਰ ਵਿੱਚ ਆਮ ਆਦਮਪੀ ਪਾਰਟੀ ਦੇ ਹੱਕ ਵਿੱਚ ਲਹਿਰ ਹੈ ਅਤੇ ਲੋਕ ਕਾਫਲਿਆਂ ਦੇ ਰੂਪ ਵਿੱਚ ਪਾਰਟੀ ਦੇ ਸਮਰਥਨ ਲਈ ਅੱਗੇ ਆ ਰਹੇ ਹਨ| ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੇ ਆਮ ਆਦਮੀ ਪਾਰਟੀ ਵਿੰਚ ਸ਼ਾਮਿਲ ਹੋਣ ਨਾਲ ਜਿੱਥੇ ਡੇਰਾਬਸੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਨੂੰ ਭਾਰੀ ਫਾਇਦਾ ਹੋਣਾ ਹੈ ਉੱਥੇ ਰਾਜਪੁਰਾ, ਮੁਹਾਲੀ ਅਤੇ ਖਰੜ ਹਲਕਿਆਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਇਸਦਾ ਵੱਡਾ ਲਾਭ ਹੋਣਾ ਤੈਅ ਹੈ|

Leave a Reply

Your email address will not be published. Required fields are marked *