ਸੰਤੋਖ ਸਿੰਘ ਧੀਰ ਜਨਮ ਸਤਾਬਦੀ ਸਮਾਗਮ ਭਲਕੇ

ਲੁਧਿਆਣਾ, 4 ਦਸੰਬਰ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੰਤੋਖ ਸਿੰਘ ਧੀਰ ਜਨਮ ਸਤਾਬਦੀ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ 5 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ|  ਇਸ ਸਬੰਧੀਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦਸਿਆ ਕਿ ਇਸ ਮੌਕੇ ਡਾ. ਭੀਮ ਇੰਦਰ ਸਿੰਘ ਸੰਤੋਖ ਸਿੰਘ ਧੀਰ ਦੇ ਜੀਵਨ ਅਤੇ ਰਚਨਾ ਬਾਰੇ, ਡਾ. ਸੁਖਪਾਲ ਸਿੰਘ ਸੰਤੋਖ ਸਿੰਘ ਧੀਰ ਦੇ ਜੀਵਨ ਸਰੋਕਾਰ ਬਾਰੇ ਵਿਚਾਰ ਪੇਸ਼ ਕਰਨਗੇ| ਸਮਾਗਮ ਦੀ ਪ੍ਰਧਾਨਗੀ ਸ੍ਰੀ ਸੁਰਿੰਦਰ ਕੈਲੇ ਕਰਨਗੇ| ਇਸ ਮੌਕੇ ਸਭਾ ਦੇ ਕਨਵੀਨਰ ਡਾ. ਗੁਲਜਾਰ ਪੰਧੇਰ ਅਤੇ ਤਰਲੋਚਨ ਝਾਡੇ ਵੀ ਮੌਜੂਦ ਸਨ |

Leave a Reply

Your email address will not be published. Required fields are marked *