ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਸਮਾਗਮ ਸੰਪੰਨ


ਐਸ ਏ ਐਸ ਨਗਰ,11 ਦਸੰਬਰ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਸਮਾਗਮ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ| ਪ੍ਰਧਾਨਗੀ ਮੰਡਲ ਵਿਚ ਧੀਰ ਸਾਹਿਬ ਦੀ ਵੱਡੀ ਬੇਟੀ ਨਵਰੂਪ ਕੌਰ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਭੀਮ ਸਿੰਘ ਚੇਅਰਮੈਨ ਕਰਤਾਰ ਸਿੰਘ ਸਰਾਭਾ ਚੇਅਰ, ਡਾ. ਸੁਖਪਾਲ ਸਿੰਘ ਪੀ.ਏ.ਯੂ. ਦੇ ਉੱਘੇ ਅਰਥ ਸ਼ਾਸਤਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਤਰਲੋਚਨ ਝਾਂਡੇ ਸ਼ਾਮਲ ਹੋਏ|
ਇਸ ਮੌਕੇ ਸੰਤੋਖ ਸਿੰਘ ਧੀਰ ਦੇ ਪਰਿਵਾਰ ਵੱਲੋਂ ਦਵਿੰਦਰ ਜੀਤ ਸਿੰਘ ਦਰਸ਼ੀ, ਨਵਤੇਜ ਕੌਰ ਦਰਸ਼ੀ ਬੱਚਿਆਂ ਸਮੇਤ, ਧੀਰ ਸਾਹਿਬ ਦੇ ਭਤੀਜੇ ਰੰਜੀਵਨ ਅਤੇ ਸੰਜੀਵਨ (ਪ੍ਰਧਾਨ ਇਪਟਾ ਪੰਜਾਬ)  ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ| ਸਮਾਗਮ ਦੀ ਸ਼ੁਰੂਆਤ ਸੰਜੀਵਨ ਨੇ ਪਰਿਵਾਰਕ ਸਾਂਝਾਂ ਯਾਦ ਕਰਦਿਆਂ ਕੀਤੀ| ਡਾ. ਭੀਮ ਇੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਤੋਖ ਸਿੰਘ ਧੀਰ ਜਿੱਥੇ ਕਲਾਤਮਕ ਸਾਹਿਤਕਾਰ ਸਨ ਉਥੇ ਸਿਆਸਤ ਅਤੇ ਆਰਥਿਕਤਾ ਦੇ ਨੁਕਤਿਆਂ ਸੰਬੰਧੀ ਪੱਕੀ ਪੀਡੀ ਸਮਝ ਰੱਖਦੇ ਸਨ| ਡਾ. ਸੁਖਪਾਲ ਸਿੰਘ ਨੇ ਆਪਣੀ ਗੱਲ ਕਰਦਿਆਂ ਧੀਰ ਸਾਹਿਬ ਦੇ ਪੇਂਡੂ ਸਰੋਕਾਰਾਂ ਦੇ ਮੱਦੇ ਨਜ਼ਰ ਮੌਜੂਦਾ ਜਰਾਇਤੀ ਸੰਕਟ ਸੰਬੰਧੀ ਵਿਸਤ੍ਰਿਤ ਵਿਖਿਆਨ ਕੀਤਾ| 
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਧੀਰ ਸਾਹਿਬ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਵਿਆਖਿਆ ਕੀਤੀ ਕਿ ਕਿਵੇਂ ਧੀਰ ਸਾਹਿਬ ਚਿੰਨਖ਼ਾਤਮਕ ਰੂਪ ਵਿਚ ਸਾਡੀ ਸਮਾਜਿਕ, ਆਰਥਿਕ ਹਾਲਤ ਦੇ ਗੰਭੀਰ ਮੋੜਾਂ ਨੂੰ ਸਮਝਦੇ ਸਨ| ਕੁਲਦੀਪ ਸਿੰਘ ਬੇਦੀ ਮੀਤ ਪ੍ਰਧਾਨ ਨੇ ਧੀਰ ਸਾਹਿਬ ਦੇ ਜੀਵਨ ਅਤੇ ਲਿਖਤਾਂ ਨਾਲ ਸਾਂਝ ਪਾਈ|
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਧੀਰ ਸਾਹਿਬ ਨੂੰ ਯਾਦ ਕਰਦਿਆਂ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦੀ ਅਪੀਲ ਕੀਤੀ| ਪ੍ਰਧਾਨਗੀ ਭਾਸ਼ਨ ਦਿੰਦਿਆਂ ਸ੍ਰੀ ਸੁਰਿੰਦਰ ਕੈਲੈ ਨੇ ਆਪਣੇ ਕਿਸਾਨੀ ਜੀਵਨ ਅਤੇ ਧੀਰ ਸਾਹਿਬ ਨਾਲ ਪੱਤਰਕਾਰਤਾ ਦੀ ਸਾਂਝ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ|  ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਧੀਰ ਸਾਹਿਬ ਦੇ ਜੀਵਨ ਅਤੇ ਰਚਨਾ ਬਾਰੇ ਭਾਵਪੂਰਤ ਟਿਪਣੀਆਂ ਕੀਤੀਆਂ ਅਤੇ ਤਰਲੋਚਨ ਝਾਂਡੇ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ|
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਕੱਤਰ ਸ. ਕਰਮ ਸਿੰਘ ਵਕੀਲ, ਹਰਦੇਵ ਸਿੰਘ ਗਰੇਵਾਲ, ਭਗਵੰਤ ਰਸੂਲਪੁਰੀ, ਜਨਮੇਜਾ ਸਿੰਘ ਜੌਹਲ, ਬਲਬੀਰ ਕੌਰ ਬਾਂਸਲ, ਸੁਰਿੰਦਰ ਦੀਪ, ਸੁਖਚਰਨਜੀਤ ਕੌਰ ਗਿੱਲ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਕਲਮਪ੍ਰੀਤ ਕੌਰ, ਜਗਪ੍ਰੀਤ ਕੌਰ, ਦਲਵੀਰ ਲੁਧਿਆਣਵੀ, ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਰਾਜਦੀਪ ਤੂਰ, ਗੁਰਸੇਵਕ ਸਿੰਘ ਢਿੱਲੋਂ, ਤਰਨ ਬੱਲ, ਸਰਬਜੀਤ ਸਿੰਘ, ਸਰਬਜੀਤ ਸਿੰਘ ਵਿਰਦੀ, ਸੋਹਨ ਸਿੰਘ, ਕਸਤੂਰੀ ਲਾਲ, ਰਾਜਪਾਲ ਵਰਮਾ, ਇਕਬਾਲ ਸਿੰਘ, ਅਜਮੇਰ ਸਿੰਘ, ਪਰਵੀਨ ਕੁਮਾਰ ਛਾਬੜਾ, ਸੁਰਜੀਤ ਸਿੰਘ ਜੀਤ, ਇੰਜ. ਸੁਰਜਨ ਸਿੰਘ, ਸੁਰਿੰਦਰ ਸਿੰਘ ਪੰਨੂੰ, ਗੁਰਵਿੰਦਰ ਅਮਲ ਰਾਜਪੁਰਾ, ਜਸਵਿੰਦਰ ਸਿੰਘ ਰਾਜਪੁਰਾ, ਮਾਸਟਰ ਭਜਨ ਸਿੰਘ, ਹਰਜਿੰਦਰ ਸਿੰਘ ਭੰਗੂ ਸਿਰਸਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ| 

Leave a Reply

Your email address will not be published. Required fields are marked *