ਸੰਤੋਖ ਸਿੰਘ ਧੀਰ ਦੀਆਂ ਚਿੱਠੀਆਂ ਦਾ ਸੰਗ੍ਰਹਿ ‘ਜਿਵੇਂ ਰਾਮ ਨੂੰ ਲਛਮਣ ਸੀ’ ਦਾ ਲੋਕ-ਅਰਪਣ 15 ਜੁਲਾਈ ਨੂੰ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪੰਜਾਹ ਤੋਂ ਵੱਧ ਪੁਸਤਕਾਂ ਪਾਉਣ ਵਾਲੇ ਅਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਵੱਲੋਂ 1974-75 ਦੌਰਾਨ ਆਪਣੀ ਇੰਗਲੈਂਡ/ਮਾਸਕੋ ਫੇਰੀ ਦੌਰਾਨ ਆਪਣੇ ਛੋਟੇ ਵੀਰ ਰਿਪੂਦਮਨ ਸਿੰਘ ਰੂਪ ਨੂੰ ਲਿਖੀਆਂ ਸਾਹਿਤਕ, ਰਾਜਨੀਤਿਕ, ਸਮਾਜਿਕ ਅਤੇ ਘਰੋਗੀ ਚਿੱਠੀਆਂ ਦਾ ਰੰਜੀਵਨ ਸਿੰਘ ਵੱਲੋਂ ਸੰਪਾਦਿਤ ਸੰਗ੍ਰਹਿ ਜਿਵੇਂ ਰਾਮ ਨੂੰ ਲਛਮਣ ਸੀ” ਦਾ ਲੋਕ ਅਰਪਣ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ 15 ਜੁਲਾਈ ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਹੋਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕਲਾ ਪਰਿਸ਼ਦ ਦੀ ਮੀਡੀਆ, ਪਬਲੀਕੇਸ਼ਨ ਅਤੇ ਸਭਿਆਚਾਰਕ ਪਾਰਲੀਮੈਂਟ ਦੇ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਅਤੇ ਸਰਘੀ ਕਲਾ ਕੇਂਦਰ, ਮੁਹਾਲੀ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਉੱਘੇ ਸ਼ਾਇਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਸਮਾਗਮ ਦੀ ਪ੍ਰਧਾਨਗੀ ਕਰਨਗੇ| šਸੰਤੋਖ ਸਿੰਘ ਧੀਰ-ਇਕ ਵਿਅਕਤਿਤਵ” ਵਿਸ਼ੇ ਉਪਰ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਸ੍ਰੀ ਸ਼ਾਮ ਸਿੰਘ ਅੰਗ-ਸੰਗ ਅਤੇ ਡਾ. ਧਨਵੰਤ ਕੌਰ, ਸਾਬਕਾ ਡੀਨ (ਭਾਸ਼ਾਵਾਂ) ਪੰਜਾਬੀ ਯੂਨੀਵਿਸਟੀ, ਪਟਿਆਲਾ ਇਸ ਮੌਕੇ ਬੁਲਾਰੇ ਹੋਣਗੇ|

Leave a Reply

Your email address will not be published. Required fields are marked *