ਸੰਤੋਖ ਸਿੰਘ ਧੀਰ ਨਾਲ ਆਪਣੀ ਸਾਹਿਤਕ ਅਤੇ ਨਿੱਜੀ ਯਾਦਾਂ ਕਿਤਾਬ ਵਿੱਚ ਸਾਂਝੀਆਂ ਕੀਤੀਆਂ

ਐਸ.ਏ.ਐਸ.ਨਗਰ, 7 ਜੁਲਾਈ (ਸ.ਬ.) ਪੰਜਾਬੀ ਦੇ ਸਿਰਮੌਰ ਲੇਖਕ ਗੁਰਬਚਨ ਸਿੰਘ ਭੁੱਲਰ ਵਲੋਂ ਆਪਣੀ ਨਵ-ਪ੍ਰਕਾਸ਼ਿਤ ਕਿਤਾਬ ‘ਉਂਗਲ ਦਾ ਇਕਤਾਰਾ’ ਜ਼ਰੀਏ ਸੰਤੋਖ ਸਿੰਘ ਧੀਰ ਨਾਲ ਆਪਣੀ ਸਾਹਿਤਕ ਅਤੇ ਨਿੱਜੀ ਯਾਦਾਂ ਨੂੰ ਬਹੁਤ ਹੀ ਦਿਲਚਸਪ ਅਤੇ ਭਾਵ-ਪੂਰਤ ਤਰੀਕੇ ਨਾਲ ਸਾਂਝਾਂ ਕੀਤਾ ਗਿਆ ਹੈ| ਸ੍ਰੀ ਧੀਰ ਨੇ ਆਪਣੀਆਂ ਸ਼ਾਹਕਾਰ ਲੋਕ-ਪੱਖੀ ਅਤੇ ਅਗਾਂਹਵਧੂ ਰਚਨਾਵਾਂ ਸਦਕਾ ਪੰਜਾਬੀ ਸਾਹਿਤ ਜਗਤ ਵਿੱਚ ਵਿਸ਼ਵ-ਪੱਧਰੀ ਮੁਕਾਮ ਹਾਸਿਲ ਕੀਤਾ ਹੈ| ਉਨਾਂ ਆਪਣੇ ਜੀਵਨ ਅਤੇ ਸਾਹਿਤ ਵਿੱਚ ਵੀ ਲੋਕਾਈ ਦਾ ਸਾਥ ਪੂਰਿਆ|
ਇਸ ਮੌਕੇ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਸੁਖਦੇਵ ਸਿਰਸਾ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਕਿਹਾ ਕਿ ਇਹ ਕਿਤਾਬ ਸਿਹਤ, ਸਿੱਖਿਆ, ਸੱਭਿਆਚਾਰ ਅਤੇ ਵਾਤਾਵਰਣ ਪ੍ਰਤੀ ਸੰਵਾਦ ਰਚਾਉਣ ਲਈ ਪ੍ਰਤੀਬੱਧ ਸਮਾਜ ਸੇਵੀ ਸੰਸਥਾ ਪੀਪਲਜ਼ ਫੋਰਮ, ਬਰਗਾੜੀ ਵੱਲੋਂ ਛਪਵਾ ਕੇ ਪਾਠਕਾਂ ਤੱਕ ਪਹੁੰਚਾਈ ਗਈ ਹੈ|
ਜ਼ਿਕਰਯੋਗ ਹੈ ਕਿ ਪ੍ਰਸਿੱਧ ਸਾਹਿਤਕਾਰ ਸ਼੍ਰੀ ਸੰਤੋਖ ਸਿੰਘ ਧੀਰ ਦੇ ਜਨਮ ਸ਼ਤਾਬਦੀ ਵਰ੍ਹੇ (2 ਦਸੰਬਰ 2019-1ਦਸੰਬਰ 2020) ਅਧੀਨ ਵਿਸ਼ਵ ਪੱਧਰ ਤੇ ਮਨਾਉਣ ਲਈ ਦੇਸ਼-ਵਿਦੇਸ਼ ਵਿੱਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਸਰਗਰਮ ਸੰਸਥਾਵਾਂ/ ਅਦਾਰਿਆਂ/ ਵਿਅਕਤੀਆਂ ਵੱਲੋਂ ਸਮਾਗਮ ਉਲੀਕੇ ਜਾ ਰਹੇ ਹਨ|

Leave a Reply

Your email address will not be published. Required fields are marked *