ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਆਈਸਰ ਦਾ ਦੌਰਾ

ਐਸ.ਏ.ਐਸ ਨਗਰ, 23 ਮਈ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼-7, ਮੁਹਾਲੀ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਸਾਇੰਸ ਸਟ੍ਰੀਮ ਦੇ ਵਿਦਿਆਰਥੀਆਂ ਨੂੰ ‘ਇੰਟਰਨੈਸ਼ਨਲ ਬਾਇਓ -ਡਾਇਵਰਸਿਟੀ ਡੇ’ ਦੇ ਮੌਕੇ ਤੇ ‘ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੁਕੇਸ਼ਨ ਅਤੇ ਰਿਸਰਚ’ (ਆਈਸਰ) ਮੁਹਾਲੀ ਦਾ ਦੌਰਾ ਕਰਵਾਇਆ ਗਿਆ| ਵਿਦਿਆਰਥੀਆਂ ਨੂੰ ਉਥੇ ਵਿਭਿੰਨ ਪ੍ਰਕਾਰ ਦੇ ਪੌਦਿਆਂ ਦੀਆਂ ਪ੍ਰਜਾਤੀਆਂ ਨੂੰ ਜਾਨਣ ਦਾ ਮੌਕਾ ਮਿਲਿਆ| ਡਾ. ਐਮ. ਜੀ. ਪ੍ਰਸ਼ਾਦ ਦੀ ਦੇਖ ਰੇਖ ਵਿੱਚ ਭੌਤਿਕ ਰਸਾਇਣ ਤੇ ਜੀਵ ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਜਾ ਕੇ ਵੱਖ -ਵੱਖ ਆਧੁਨਿਕ ਸਾਇੰਸ ਉਪਕਰਨਾਂ ਨੂੰ ਦੇਖਿਆ ਤੇ ਉਸ ਬਾਰੇ ਜਾਣਕਾਰੀ ਹਾਸਿਲ ਕੀਤੀ| ਬੱਚੇ ਆਈਸਰ ਦੀ ਈਕੋ ਫੈਂਡਲੀ ਬਿਲਡਿੰਗ ਅਤੇ ਸਾਇੰਸ ਦੇ ਵਰਤਮਾਨ ਸਮੇਂ ਵਿਚ ਹੋ ਰਹੀਆਂ ਨਵੀਆਂ -ਨਵੀਆਂ ਖੋਜਾਂ ਬਾਰੇ ਜਾਣ ਕੇ ਬਹੁਤ ਉਤਸ਼ਾਹਿਤ ਹੋਏ|
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਇਸ ਮੌਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਮਾਧਿਅਮ ਨਾਲ ਬੱਚਿਆਂ ਨੂੰ ਆਪਣੀ ਸਿੱਖਿਆ ਦੇ ਨਾਲ -ਨਾਲ ਦੇਸ਼ ਵਿੱਚ ਹੋਣ ਵਾਲੇ ਨਵੇਂ-ਨਵੇਂ ਪ੍ਰਯੋਗਾਂ ਅਤੇ ਸਾਇੰਸ ਉਪਕਰਨਾਂ ਨੂੰ ਜਾਨਣ ਦਾ ਮੌਕਾ ਮਿਲਦਾ ਹੈ| ਸਕੂਲ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਅਜਿਹੀਆਂ ਜਾਣਕਾਰੀਆਂ ਨਾਲ ਬੱਚੇ ਭਵਿੱਖ ਵਿੱਚ ਆਪਣੇ ਕੈਰੀਅਰ ਦੀ ਸਹੀ ਚੋਣ ਕਰ ਸਕਦੇ ਹਨ|

Leave a Reply

Your email address will not be published. Required fields are marked *