ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ

ਐਸ. ਏ. ਐਸ. ਨਗਰ, 26 ਮਈ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼ 7 ਮੁਹਾਲੀ ਦਾ ਬਾਰਵੀਂ ਜਮਾਤ ਦਾ ਸੀ. ਬੀ. ਐਸ. ਈ. ਇਮਤਿਹਾਨ ਦਾ ਨਤੀਜਾ 100/ ਰਿਹਾ ਹੈ| ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ ਕੁੱਲ 96 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ| ਜਿਨ੍ਹਾਂ ਵਿੱਚੋਂ ਅਰਸ਼ਦੀਪ ਕੌਰ ( ਮੈਡੀਕਲ 95 ਫੀਸਦੀ), ਅੰਕੁਸ਼ ਕੰਬੋਜ (ਮੈਡੀਕਲ 92.6 ਫੀਸਦੀ), ਸ਼ੁਭਨੀਤ ਕੌਰ (ਮੈਡੀਕਲ 91.4 ਫੀਸਦੀ), ਸਵਜੋਤ ਸਿੰਘ ਬੈਂਸ ( ਐਸ ਐਸ 93.2 ਫੀਸਦੀ ), ਜਸਲੀਨ ਕੌਰ (ਮੈਡੀਕਲ90.8ਫੀਸਦੀ), ਯਜਤ ਕੁਮਾਰ (ਕਾਮਰਸ 90.4 ਫੀਸਦੀ) ਅਤੇ ਪੂਜਾ ਸ਼ਰਮਾ ਆਰਟਸ ਦਾ ਨਤੀਜਾ ਸ਼ਾਨਦਾਰ ਰਿਹਾ| ਸਕੂਲ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ , ਅਧਿਆਪਕਾਂ ਤੇ ਉਹਨਾਂ ਦੇ ਮਾਂ- ਬਾਪ ਨੂੰ ਮੁਬਾਰਕਬਾਦ ਦਿੱਤੀ|

Leave a Reply

Your email address will not be published. Required fields are marked *