ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ 6 ਗੋਲਡ ਮੈਡਲ ਜਿੱਤੇ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ 7 ਮੁਹਾਲੀ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਅਰਸ਼ਪ੍ਰੀਤ ਕੋਰ ਨੇ ਤੰਦਰੁਸਤ ਪੰਜਾਬ ਸਟੇਟ ਸਵੀਮਿੰਗ ਚਂੈਪੀਅਨਸ਼ਿਪ ਵਿੱਚ 6 ਗੋਲਡ ਮੈਡਲ ਅਤੇ ਇਕ ਸਿਲਵਰ ਮੈਡਲ ਜਿਤ ਕੇ ਐਸ ਏ ਐਸ ਨਗਰ ਦਾ ਨਾਮ ਰੌਸ਼ਣ ਕੀਤਾ ਹੈ| ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਈ ਤੈਰਾਕੀ ਚੈਂਪੀਅਨਸ਼ਿਪ ਵਿੱਚ ਅਰਸ਼ਪ੍ਰੀਤ ਕੌਰ ਨੇ 50 ਮੀਟਰ ਅਤੇ 100 ਮੀਟਰ ਬੈਕਸਟਰੋਕ ਰੇਸ ਵਿੱਚ ਪੰਜਾਬ ਭਰ ਵਿਚੋਂ ਪਹਿਲ ਸਥਾਨ ਤੇ ਰਹਿ ਕੇ ਗੋਲਡ ਮੈਡਲ ਜਿਤੇ| ਇਸੇ ਤਰਾਂ ਅਰਸ਼ਪ੍ਰੀਤ ਕੌਰ ਨੇ 50 ਮੀਟਰ ਅਤੇ 100 ਮੀਟਰ ਬਰੈਸਟ ਸਟਰੋਕ ਰੇਸ ਵਿੱਚ ਗੋਲਡ ਮੈਡਲ ਜਿਤੇ| ਚਾਰ ਗੁਣਾ ਸੌ ਮੀਟਰ ਮੈਡਲੇ ਰੇਸ ਅਤੇ ਚਾਰ ਗੁਣਾ ਸੌ ਮੀਟਰ ਫਰੀ ਸਟਾਇਲ ਰੇਸ ਵਿੱਚ ਵੀ ਗੋਲਡ ਮੈਡਲ ਜਿਤੇ| 50 ਮੀਟਰ ਫਰੀ ਸਟਾਇਲ ਰੇਸ ਉਸ ਨੇ ਸਿਲਵਰ ਮੈਡਲ ਜਿਤਿਆ|
ਸਕੂਲ ਪਹੁੰਚਣ ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿਲ ਅਤੇ ਇੰਦਰਜੀਤ ਕੌਰ ਸੰਧੂ ਵਲੋਂ ਵਿਦਿਆਰਥਣ ਅਰਸ਼ਪ੍ਰੀਤ ਕੌਰ ਦਾ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ| ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਅਰਸ਼ਪ੍ਰੀਤ ਕੌਰ ਤੋਂ ਪ੍ਰੇਰਨਾ ਲੈ ਕੇ ਆਪਣੇ ਆਪਣੇ ਖੇਤਰਾਂ ਵਿੱਚ ਮਿਹਨਤ ਕਰਕੇ ਬੁਲੰਦੀਆਂ ਛੋਹਣ ਲਈ ਪ੍ਰੇਰਿਤ ਕੀਤਾ|

Leave a Reply

Your email address will not be published. Required fields are marked *