ਸੰਤ ਈਸ਼ਰ ਸਿੰਘ ਸਕੂਲ ਦੀ ਬਾਨੀ ਡਾਇਰੈਕਟਰ ਹਰਦੀਪ ਕੌਰ ਗਿੱਲ ਦੀ ਯਾਦ ਵਿੱਚ ਲਗਾਏ ਖੂਨਦਾਨ ਕੈਂਪ ਦੇ ਦੌਰਾਨ 183 ਵਿਅਕਤੀਆਂ ਵਲੋਂ ਖੂਨਦਾਨ

ਐਸ ਏ ਐਸ ਨਗਰ, 1 ਸਤੰਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਅਤੇ ਸੈਕਟਰ – 70 ਮੁਹਾਲੀ ਵੱਲੋਂ ਸਕੂਲ ਦੀ ਬਾਨੀ ਡਾਇਰੈਕਟਰ ਪ੍ਰਿੰਸੀਪਲ ਸਵ : ਸ਼੍ਰੀਮਤੀ ਹਰਦੀਪ ਕੌਰ ਗਿੱਲ ਦੀ ਨਿੱਘੀ ਯਾਦ ਵਿੱਚ ਉਹਨਾਂ ਦੇ 74 ਵੇਂ ਜਨਮ -ਦਿਨ ਦੇ ਮੌਕੇ ਤੇ ਫੇਜ਼ 7 ਦੇ ਸਕੂਲ ਕੈਂਪਸ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ| ਰੋਟਰੀ ਕਲੱਬ ਚੰਡੀਗੜ੍ਹ ਦੇ ਖ਼ੂਨ ਇਕੱਤਰ ਕੇਂਦਰ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਵਿੱਚ 183 ਖੂਨਦਾਨੀਆਂ ਨੇ ਖ਼ੂਨ ਦਾਨ ਕੀਤਾ ਜਿਸ ਵਿੱਚ ਸਕੂਲ ਦੇ ਬੱਚਿਆਂ ਦੇ ਮਾਪਿਆਂ, ਪੁਰਾਣੇ ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਨੇ ਵੱਡਮੁੱਲਾ ਯੋਗਦਾਨ ਪਾਇਆ|
ਖੂਨਦਾਨ ਕੈਂਪ ਵਿੱਚ ਸ : ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਤੇ ਇਸ ਮੌਕੇ ਸ਼੍ਰੀਮਤੀ ਹਰਦੀਪ ਕੌਰ ਗਿੱਲ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਉਹਨਾਂ ਵੱਲੋਂ ਮੁਹਾਲੀ ਅਤੇ ਆਸ – ਪਾਸ ਦੇ ਖੇਤਰ ਵਿੱਚ ਵਿਦਿਆ ਦਾ ਚਾਨਣ ਵੰਡਣ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਸਲਾਘਾ ਕੀਤੀ| ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਤਾਜ ਸਿੰਘ ਗਿੱਲ ਨੇ ਬਲਬੀਰ ਸਿੰਘ ਸਿੱਧੂ ਤੇ ਆਏ ਖੂਨਦਾਨੀਆਂ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਅੱਗੇ ਤੋਂ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਖ਼ੂਨ ਦਾਨ ਕੈਂਪ ਲਾਇਆ ਜਾਵੇਗਾ| ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋ ਖੂਨਦਾਨ ਸੰਬੰਧੀ ਪ੍ਰਦਰਸ਼ਨੀ ਲਾਈ ਗਈ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ| ਸਕੂਲ ਵੱਲੋ ਇਸ ਮੌਕੇ ਵੱਖ – ਵੱਖ ਗਤੀਵਿਧੀਆਂ ਜਿਵੇਂ ਕਿ ‘ਫੋਟੋ -ਸ਼ੂਟ’,’ਹੈਂਡ ਪ੍ਰਿੰਟ’ ਆਦਿ ਵੀ ਕਰਵਾਈਆਂ ਗਈਆਂ|
ਖੂਨਦਾਨੀਆਂ ਨੂੰ ਸਨਮਾਨਿਤ ਕਰਨ ਲਈ ਸ੍ਰ : ਗੁਰਪ੍ਰੀਤ ਸਿੰਘ ਜੀ. ਪੀ. ਵਿਧਾਇਕ ਬਸੀ ਪਠਾਣਾ, ਪਰਮਜੀਤ ਸਿੰਘ ਕਾਹਲੋਂ , ਕੁਲਜੀਤ ਸਿੰਘ ਬੇਦੀ, ਹਰਪਾਲ ਸਿੰਘ ਚੰਨਾ, ਸਤਵੀਰ ਸਿੰਘ ਧਨੋਆ, ਸੁਰਿੰਦਰ ਸਿੰਘ ਰੋਡਾ ਸਾਰੇ ਮਿਉਂਸਪਲ ਕੌਂਸਲਰ, ਹਰਸੰਗਤ ਸਿੰਘ ਸੋਹਾਣਾ, ਗੁਰਚਰਨ ਸਿੰਘ ਭੰਵਰਾਂ ਡਾਇਰੈਕਟਰ ਪੰਜਾਬ ਸਟੇਟ ਲੇਬਰ ਭਲਾਈ ਬੋਰਡ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕੁਲਦੀਪ ਸਿੰਘ ਈ. ਟੀ .ਓ., ਰਜਿੰਦਰ ਸਿੰਘ ਸੋਹਲ ਐਸ . ਪੀ. , ਪ੍ਰਿ : ਕੁਲਦੀਪ ਸਿੰਘ, ਚੌਧਰੀ ਕੁਲਵੰਤ ਸਿੰਘ ਚੇਅਰਮੈਨ ਵਪਾਰ ਮੰਡਲ ਮੁਹਾਲੀ, ਪਰਮਜੀਤ ਸਿੰਘ ਹੈਪੀ ਪ੍ਰਧਾਨ ਸਿਟੀਜ਼ਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ, ਸੁਰਜੀਤ ਸਿੰਘ ਪ੍ਰਧਾਨ ਜੀ.ਟੀ .ਯੂ . ਮੁਹਾਲੀ, ਜਸਬੀਰ ਸਿੰਘ ਜੱਸੀ, ਜਗਤਾਰ ਸਿੰਘ ਜੱਗੀ, ਕਰਮਜੀਤ ਸਿੰਘ ਢੇਲਪੁਰ, ਸਾਬਕਾ ਕੇਨ ਕਮਿਸ਼ਨਰ ਭੁਪਿੰਦਰ ਸਿੰਘ ਸ਼ਾਹਪੁਰੀ, ਹਰੀ ਮੋਹਨ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ|
ਅੰਤ ਵਿੱਚ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਖ਼ੂਨਦਾਨ ਕੈਂਪ ਲਈ ਉਤਸ਼ਾਹ ਵਿਖਾਉਣ ਲਈ ਖੂਨਦਾਨੀਆਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *