ਸੰਤ ਈਸ਼ਰ ਸਿੰਘ ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਤਿੰਨ ਸੋਨ ਤਮਗੇ ਜਿੱਤੇ

ਐਸ. ਏ. ਐਸ ਨਗਰ, 21 ਸਤੰਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੀ 6ਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਜਿਲ੍ਹਾ ਤੈਰਾਕੀ ਮੁਕਾਬਲੇ ਵਿੱਚ 3 ਗੋਲਡ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ| ਇਸ ਮੁਕਾਬਲੇ ਦਾ ਆਯੋਜਨ ਮਾਨਵ ਮੰਗਲ ਸਮਾਰਟ ਸਕੂਲ ਵਿੱਚ ਕੀਤਾ ਗਿਆ ਸੀ|
ਇਸ ਜੋਸ਼ੀਲੀ ਤੈਰਾਕ ਨੇ ਚੈਪੀਅਨਸ਼ਿਪ ਵਿੱਚ 3 ਸੋਨ ਤਮਗੇ ਜਿੱਤ ਕੇ ਖੁਦ ਨੂੰ ਮਾਹਿਰ ਤੈਰਾਕ ਸਾਬਿਤ ਕੀਤਾ| ਅਰਸ਼ਪ੍ਰੀਤ ਕੌਰ ਨੇ 50 ਮੀਟਰ, 100 ਮੀਟਰ ਅਤ 200 ਮੀਟਰ ਬੇਕਸਟ੍ਰੋਕ ਵਿੱਚ ਜਿੱਤ ਹਾਸਿਲ ਕੀਤੀ| ਉਸਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਅਰਸ਼ਪ੍ਰੀਤ ਕੌਰ ਨੇ ਖੇਡਾਂ ਦੇ ਪੱਧਰ ਤੇ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤੇ ਹਨ ਅਤੇ ਉਹ ਬਾਕੀ ਸਭ ਵਿਦਿਆਰਥੀਆਂ ਲਈ ਬਿਹਤਰ ਉਦਾਹਰਨ ਹੈ|

Leave a Reply

Your email address will not be published. Required fields are marked *