ਸੰਤ ਈਸ਼ਰ ਸਿੰਘ ਸਕੂਲ ਦੀ ਵਿਦਿਆਰਥਣ ਨੇ ਪੇਂਟਿੰਗ ਮੁਕਾਬਲੇ ਵਿੱਚ 10 ਹਜ਼ਾਰ ਦਾ ਇਨਾਮ ਜਿੱਤਿਆ

ਐਸ. ਏ. ਐਸ ਨਗਰ, 19 ਦਸੰਬਰ (ਸ.ਬ.) ਊਰਜਾ ਸੰਭਾਲ ਮੁਹਿੰਮ 2017 ਅਧੀਨ ਊਰਜਾ ਵਿਭਾਗ ਸਰਕਾਰ ਦੁਆਰਾ ਕਰਵਾਏ ਰਾਸ਼ਟਰੀ ਪੱਧਰ ਦੇ ਪੇਂਟਿੰਗ ਮੁਕਾਬਲੇ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੀ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70, ਮੁਹਾਲੀ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਦਸ ਹਜਾਰ ਰੁਪਏ ਦਾ ਨਕਦ ਇਨਾਮ , ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਹਾਸਲ ਕੀਤਾ| ਦਿੱਲੀ ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਦੇ ਸਾਰੇ ਰਾਜਾਂ ਤੋਂ ਜੇਤੂ ਵਿਦਿਆਰਥੀ ਸ਼ਾਮਲ ਹੋਏ| ਇਸਤੋਂ ਪਹਿਲਾ ਰਾਜ ਪੱਧਰ ਦੇ ਮੁਕਾਬਲੇ ਵਿੱਚ ਵੀ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਦਸ ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਸੀ| ਸਕੂਲ ਪਹੁੰਚਣ ਤੇ ਸਕੂਲ ਦੀ ਪ੍ਰਿੰਸੀਪਲ ਪਵਨਦੀਪ ਕੌਰ ਨੇ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਪੰਜਵੀਂ ਸ੍ਰੇਣੀ ਦੀ ਇਸ ਵਿਦਿਆਥਣ ਨੇ ਰਾਸ਼ਟਰੀ ਪੱਧਰ ਤੇ ਇਨਾਮ ਜਿੱਤ ਕੇ ਐਸ. ਏ. ਐਸ ਨਗਰ ਦੇ ਨਾਂ ਨੂੰ ਚਾਰ ਚੰਨ ਲਾਏ ਹਨ|

Leave a Reply

Your email address will not be published. Required fields are marked *