ਪੈਨਸਨਰਜ ਵੈਲਫੇਅਰ ਐਸੋਸੀਏਸਨ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 19 ਜੁਲਾਈ (ਸ.ਬ.) ਪੈਨਸਨਰਜ ਵੈਲਫੇਅਰ ਐਸੋਸੀਏਸਨ ਐਸ.ਏ.ਐਸ ਨਗਰ (ਮੁਹਾਲੀ) ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸ੍ਰ. ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ 3-ਬੀ-1 ਦੇ ਰੋਜ ਗਾਰਡਨ ਵਿਖੇ ਹੋਈ| ਮੀਟਿੰਗ ਵਿੱਚ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪੈਨਸਨਰਾਂ ਕੀਤੇ ਵਾਇਦਿਆਂ ਬਾਰੇ ਭਰਵੀਂ ਬਹਿਸ ਹੋਈ| ਜਥੇਬੰਦੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆ ਤੋਂ ਆਨੇ ਬਹਾਨੇ ਮੁੱਕਰਨ ਦੀ ਕੋਸਿਸ਼ ਕਰ ਰਹੀ ਹੈ| ਉਹਨਾਂ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਮੁਲਾਜਮ ਦਾ 22 ਮਹੀਨਿਆ ਦਾ ਡੀ.ਏ. ਸਰਕਾਰ ਬਣਨ ਤੇ ਤੁਰੰਤ ਜਾਰੀ ਕੀਤਾ ਜਾਵੇਗਾ ਅਤੇ  ਕੇਂਦਰ ਪੱਧਰ ਤੇ ਡੀ.ਏ. ਦੀ ਕਿਸ਼ਤ ਤੁਰੰਤ ਜਾਰੀ ਕਰ ਦਿੱਤੀ ਜਾਇਆ ਕਰੇਗੀਠ ਪਰੰਤੂ ਪਿਛਲੇ ਚਾਰ ਮਹੀਨਿਆਂ ਵਿੱਚ ਸਰਕਾਰ ਨੇ ਕੁੱਝ ਨਹੀਂ ਕੀਤਾ|  ਇਸੇ ਤਰ੍ਹਾਂ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰਨ ਦਾ ਵਾਇਦਾ ਕੀਤਾ ਗਿਆ ਸੀ, ਪਰ ਨਿਕਟ ਭਵਿੱਖ ਵਿੱਚ ਰਿਪੋਰਟ ਆਊਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ|
ਉਹਨਾਂ ਕਿਹਾ ਕਿ  ਪਿਛਲੀ ਸਰਕਾਰ ਵੱਲੋ ਪੇ-ਕਮਿਸਨ ਦੀ ਅਨਾਮਲੀ ਦੂਰ ਕਰਦੇ ਹੋਏ 1-12-11 ਤੋਂ ਮੁਲਾਜਮਾ ਨੂੰ ਸੋਧੇ ਹੋਏ ਗਰੇਡ ਲਾਗੂ ਕੀਤੇ ਸਨ ਪਰ ਉਨਾਂ ਦਾ ਲਾਭ ਸੇਵਾ ਕਰ ਰਹੇ ਕਰਮਚਾਰੀਆ ਨੂੰ ਹੀ ਹੋਇਆ ਸੀ ਅਤੇ 1-12-2011 ਤੋਂ ਪਹਿਲਾਂ ਸੇਵਾ ਮੁਕਤ ਹੋਏ ਕਰਮਚਾਰੀ ਇਸ ਲਾਭ ਤੋਂ ਵਾਂਝੇ ਰਹਿ ਗਏ ਸਨ| ਬਾਅਦ ਵਿੱਚ ਸੇਵਾ ਨਵਿਰਤ ਮੁਲਾਜਮਾ ਦੇ ਅਦਾਲਤ ਜਾਣ ਤੇ ਮਾਨਯੋਗ ਹਾਈ ਕੋਰਟ ਨੇ ਸਰਕਾਰ ਦੇ ਹੁਕਮ ਰੱਦ ਕਰਦੇ ਹੋਏ ਇਹ ਲਾਭ 1-12-2011 ਤੋਂ ਪਹਿਲਾ ਸੇਵਾ ਮੁਕਤ ਕਰਮਚਾਰੀਆਂ ਨੂੰ ਵੀ ਦੇ ਦਿੱਤਾ| ਸਰਕਾਰ ਨੇ ਅਦਾਲਤ ਦੇ ਫੈਸਲੇ ਦੀ ਲੋਅ ਵਿੱਚ 1-12-2011 ਤੋਂ ਪਹਿਲਾ ਸੇਵਾ ਮੁਕਤ ਕਰਮਚਾਰੀਆਂ ਨੂੰ ਵੀ ਇਹ ਲਾਭ ਦੇਣ ਬਾਰੇ ਹੁਕਮ ਜਾਰੀ ਕੀਤੇ ਪਰੰਤੂ ਇਹ ਹੁਮ ਲਾਗੂ ਨਹੀਂ ਕੀਖਤੇ ਗਏ|
ਸੰਸਥਾ ਦੇ ਪ੍ਰੈਸ ਸਕੱਤਰ ਧਰਮਪਾਲ ਹੁਸ਼ਿਆਰਪੁਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਆਉੁਣ ਵਾਲੇ ਦਿਨਾਂ ਵਿੱਚ ਇਹ ਮੰਗਾਂ ਨਾ ਮੰਨੀਆ ਤਾਂ ਸੇਵਾ ਮੁਕਤ ਕਰਮਚਾਰੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਸਲਾਹਕਾਰ ਜਰਨੈਲ ਸਿੰਘ ਕ੍ਰਾਤੀ,  ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਬਾਗੜੀ, ਮੀਤ ਪ੍ਰਧਾਨ ਜਸਮੇਰ ਸਿੰਘ ਬਾਠ, ਮੀਤ ਪ੍ਰਧਾਨ ਬਲਬੀਰ ਸਿੰਘ ਧਾਨੀਆਂ, ਭੁਪਿੰਦਰ ਮਾਨ ਸਿੰਘ ਢੱਲ, ਜੁਆਇੰਟ ਸਕੱਤਰ ਜਗਦੀਸ਼ ਸਿੰਘ ਵਿੱਤ ਸਕੱਤਰ ਗਿਆਨ ਸਿੰਘ  ਮੁਲਾਂਪੁਰ, ਰਘੁਬੀਰ ਸਿੰਘ, ਰਵਿੰਦਰ ਸਿੰਘ ਸੈਣੀ, ਸੱਤਪਾਲ ਰਾਣਾ, ਬਲਬੀਰ ਸਿੰਘ, ਰੂਪ ਲਾਲ ਸੈਣੀ ਵੀ ਹਾਜਰ ਸਨ|

Leave a Reply

Your email address will not be published. Required fields are marked *