ਸੰਤ ਈਸ਼ਰ ਸਿੰਘ ਸਕੂਲ ਦੇ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਐਸ. ਏ. ਐਸ ਨਗਰ, 18 ਸਤੰਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਦੇ ਖਿਡਾਰੀਆਂ ਨੇ ਮੁਹਾਲੀ ਜਿਲ੍ਹਾ ਖੇਡਾਂ ਟੂਰਨਾਮੈਂਟ ਵਿੱਚ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ| ਇਹਨਾਂ ਖੇਡਾਂ ਦਾ ਆਯੋਜਨ ਪੀ. ਐਸ. ਈ. ਬੀ ਵੱਲੋਂ 15 ਅਤੇ 17 ਸਤੰਬਰ ਨੂੰ ਕੀਤਾ ਗਿਆ ਜਿਸ ਵਿੱਚ ਖਿਡਾਰੀਆਂ ਨੇ ਹਾਕੀ ਵਾਲੀਬਾਲ ਅਤੇ ਫੁਟਬਾਲ ਦੀਆਂ ਖੇਡਾਂ ਵਿੱਚ ਇਹ ਸਨਮਾਨ ਪ੍ਰਾਪਤ ਕੀਤਾ|
ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਫੇਜ਼-9 ਦੇ ਹਾਕੀ ਸਟੇਡੀਅਮ ਵਿੱਚ ਲੜਕੀਆਂ ਦੀ ਅੰਡਰ-14 ਅਤੇ ਅੰਡਰ-17 ਲੜਕਿਆਂ ਦੀ ਅੰਡਰ-14 ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ| ਲੜਕੀਆਂ ਦੀ ਅੰਡਰ-17 ਟੀਮ ਸਟੇਟ ਚੈਮਪੀਅਨਸ਼ਿਪ ਲਈ ਚੁਣੀ ਗਈ ਹੈ ਅਤੇ ਲੜਕਿਆਂ ਦੀ ਅੰਡਰ-14 ਟੀਮ ਨੇ ਵੀ 21 ਸਤੰਬਰ ਨੂੰ ਹੋਣ ਵਾਲੇ ਫਾਇਨਲ ਮੈਚ ਲਈ ਤਿਆਰੀ ਖਿੱਚ ਲਈ ਹੈ| ਸਕੂਲ ਦੀ ਫੁਟਬਾਲ ਟੀਮ ਨੇ ਜਿਲ੍ਹਾ ਪੱਧਰ ਖੇਡਾਂ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਹੈ| ਸਕੂਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ, ਹਰਮਨ ਦੀਪ ਸਿੰਘ, ਇੰਦਰਪ੍ਰੀਤ ਸਿੰਘ ਅਤੇ ਮਿਲਨ ਨੇ ਇਹਨਾਂ ਖੇਡਾਂ ਵਿੱਚ ਜਿੱਤ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ|
ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ 3ਬੀ1 ਵਿਖੇ ਅੰਡਰ-17 ਦੀ ਵਾਲੀਬਾਲ ਟੀਮ ਨੇ ਜੀਰਕਪੁਰ ਦੀ ਟੀਮ ਨੂੰ ਹਰਾ ਕੇ ਜਿਲ੍ਹਾ ਪੱਧਰ ਤੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਲਈ ਸਨਮਾਨ ਪ੍ਰਾਪਤ ਕੀਤਾ| 21 ਸਤੰਬਰ ਨੂੰ ਹੋਣ ਵਾਲਿਆਂ ਸਟੇਟ ਟੂਰਨਾਮੈਂਟ ਵਿੱਚ ਮਨਿੰਦਰਜੋਤ ਸਿੰਘ ਅਤੇ ਪ੍ਰੀਤ ਸਿੰਘ ਖੇਡਾਂ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ|
ਬੁਲਾਰੇ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਕੂਲ ਦੇ ਨੌਜਵਾਨ ਖਿਡਾਰੀਆਂ ਨੇ ਪੂਰੀ ਮਿਹਨਤ ਨਾਲ ਸਨਮਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਬਲਕਿ ਉਹਨਾਂ ਨੇ ਇਸ ਸਾਲ ਇਤਿਹਾਸ ਦੁਹਰਾਇਆ ਹੈ| ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਸ੍ਰੀਮਤੀ ਇੰਦਰ ਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਸਟੇਟ ਚੈਂਪੀਅਨਸ਼ਿਪ ਜਿੱਤਣ ਲਈ ਹੌਂਸਲਾ ਅਫਜਾਈ ਕੀਤੀ|

Leave a Reply

Your email address will not be published. Required fields are marked *