ਸੰਤ ਈਸ਼ਰ ਸਿੰਘ ਸਕੂਲ ਦੇ ਬੱਚਿਆਂ ਨੇ ਨੇਤਰਹੀਣ ਬੱਚਿਆਂ ਦੇ ਸਕੂਲ ਦਾ ਦੌਰਾ ਕੀਤਾ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਸੰਤ ਈਸ਼ਰ ਸਿੰਘ ਸਕੂਲ ਦੇ ਪੰਜਵੀਂ ਅਤੇ ਛੇਵੀਂ ਕਲਾਸ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਨਾਲ ਚੰਡੀਗੜ ਦੇ ਸੈਕਟਰ 26 ਵਿੱਚ ਸਥਿਤ ਨੇਤਰਹੀਣ ਬੱਚਿਆਂ ਦੇ ਸਕੂਲ ਦਾ ਦੌਰਾ ਕੀਤਾ| ਇਸ ਮੌਕੇ ਬੱਚਿਆਂ ਨੇ ਨੇਤਰਹੀਣ ਬੱਚਿਆਂ ਦੀ ਸਿਖਿਆ ਅਤੇ ਉਹਨਾਂ ਦੀਆਂ ਗਤੀਵਿਧੀਆਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ| ਇਸ ਮੌਕੇ ਸਕੂਲ ਬੱਚਿਆਂ ਨੇ ਨੇਤਰਹੀਣ ਬੱਚਿਆਂ ਨੂੰ ਫਲ ਅਤੇ ਖਾਣ ਪੀਣ ਦੇ ਪਦਾਰਥ ਵੀ ਵੰਡੇ| ਇਸ ਮੌਕੇ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿਲ ਅਤੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਬੱਚਿਆ ਨੂੰ ਆਪਸ ਵਿਚ ਮਿਲ ਜੁਲ ਕੇ ਰਹਿਣ ਦੀ ਪ੍ਰੇਰਨਾ ਦਿਤੀ|

Leave a Reply

Your email address will not be published. Required fields are marked *