ਸੰਤ ਈਸ਼ਰ ਸਿੰਘ ਸਕੂਲ ਦੇ ਬੱਚਿਆਂ ਨੇ ਮਾਣਿਆ ਡਾਂਸ ਪਾਰਟੀ ਅਤੇ ‘ਅਵੈਂਜਰਜ’ ਫਿਲਮ ਦਾ ਆਨੰਦ

ਐਸ.ਏ.ਐਸ ਨਗਰ, 24 ਮਈ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7, ਮੁਹਾਲੀ ਦੇ ਨਨ੍ਹੇ- ਮੁੰਨੇ ਬੱਚਿਆਂ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾ ਸਪੈਸ਼ਲ ਪਾਰਟੀ ਦਾ ਆਨੰਦ ਮਾਣਿਆ ਅਤੇ ਤੀਜੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਡਾਂਸ ਪਾਰਟੀ ਦਾ ਲੁਤਫ ਲਿਆ| ਇਸ ਦੌਰਾਨ ਸਕੂਲ ਵਲੋਂ ਮਨੋਰੰਜਨ ਲਈ ਬੱਚਿਆਂ ਨੂੰ ਬੇਸਟੈਕ ਮਾਲ ਵਿੱਚ ਲਿਜਾ ਕੇ ‘ਅਵੈਜਰਜ਼’ ਫਿਲਮ ਦਿਖਾਈ ਗਈ|
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਦਾ ਉਦੇਸ਼ ਬੱਚਿਆਂ ਨੂੰ ਅੱਜ ਦੇ ਮਾਹੌਲ ਵਿੱਚ ਤਣਾਅ ਮੁਕਤ ਕਰਨਾ ਸੀ| ਸਾਰੀਆਂ ਜਮਾਤਾਂ ਨੇ ਪਾਰਟੀ ਟਿਫਨ ਦਾ ਵੀ ਆਨੰਦ ਮਾਣਿਆ|
ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ -ਨਾਲ ਬੱਚਿਆਂ ਲਈ ਮੰਨੋਰੰਜਨ ਵੀ ਜਰੂਰੀ ਹੈ ਤਾਂ ਕਿ ਬੱਚਿਆਂ ਨੂੰ ਆਚਾਰ-ਵਿਹਾਰ ਅਤੇ ਬਾਹਰ ਵਿਚਰਨ ਦਾ ਤੌਰ ਤਰੀਕਾ ਪਤਾ ਚਲ ਸਕੇ, ਇਸ ਲਈ ਸਕੂਲ ਵਿੱਚ ਹਮੇਸ਼ਾ ਹੀ ਇਹੋ ਜਿਹੀਆਂ ਗਤੀਵਿਧੀਆਂ ਦਾ ਧਿਆਨ ਰੱਖਿਆ ਜਾਂਦਾ ਹੈ|

Leave a Reply

Your email address will not be published. Required fields are marked *