ਸੰਤ ਈਸ਼ਰ ਸਿੰਘ ਸਕੂਲ ਦੇ ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ

ਐਸ ਏ ਐਸ ਨਗਰ,11 ਅਪ੍ਰੈਲ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਸੈਕਟਰ 70 ਦੇ 200 ਬੱਚਿਆਂ ਨੇ ਅੱਜ ਗੁਰਦੁਆਰਾ ਸੈਕਟਰ 70 ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਸਬੰਧੀ ਮੱਥਾ ਟੇਕਿਆ|
ਇਸ ਮੌਕੇ ਬੱਚਿਆਂ ਨੇ  ਵਾਹਿਗੁਰੂ ਦਾ ਜਾਪ ਕੀਤਾ ਤੇ ਅਰਦਾਸ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ  ਮੈਂਬਰ ਭਾਈ ਹਰਦੀਪ ਸਿੰਘ ਨੇ ਦਸਿਆ ਕਿ ਇਸ ਮੌਕੇ ਸਕੂਲੀ ਬਚਿਆਂ ਨੂੰ ਲੰਗਰ, ਵਿਸਾਖੀ, ਪ੍ਰਸਾਦਿ, ਗੁਰੂ ਸਾਹਿਬ, ਨਿਸਾਨ ਸਾਹਿਬ, ਗੁਰਦੁਆਰਾ ਸਾਹਿਬ ਬਾਰੇ ਸਰਲ ਸਬਦਾਂ ਵਿਚ ਜਾਣਕਾਰੀ ਦਿਤੀ ਗਈ| ਇਸ ਮੌਕੇ ਕੜਾਹ ਪ੍ਰਸਾਦਿ ਅਤੇ ਬਿਸਕੁਟ ਵੰਡੇ ਗਏ|

Leave a Reply

Your email address will not be published. Required fields are marked *