ਸੰਤ ਈਸ਼ਰ ਸਿੰਘ ਸਕੂਲ ਦੇ ਵਿਦਿਆਰਥੀ ਨੇ ਜ਼ੋਨਲ ਖੇਡਾਂ ਵਿੱਚ ਜਿੱਤਿਆ ਸੋਨ ਤਮਗਾ

ਐਸ ਏ ਐਸ ਨਗਰ, 6 ਅਕਤੂਬਰ (ਸ.ਬ.) ਸੰਤ ਈਸ਼ਰ ਸਿੰਘ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਨੇ (ਅੰਡਰ -17) ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ 29ਸਤੰਬਰ 2018 ਨੂੰ ਸੋਹਾਣਾ ਸਟੇਡੀਅਮ ਵਿੱਚ ਹੋਏ ਕਰਾਟੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ| ਉਸਨੂੰ ਉਸਦੀ ਇਸ ਜਿੱਤ ਤੇ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਗਿਆ| ਗੁਰਨੂਰ ਦੀ ਚੋਣ ਰਾਜ ਪੰਧਰੀ ਖੇਡ ਮੁਕਾਬਲੇ ਵਾਸਤੇ ਕੀਤੀ ਗਈ ਹੈ|
ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਸਕੂਲ ਸਭਾ ਵਿੱਚ ਉਸਨੂੰ ਸਨਮਾਨਿਤ ਕੀਤਾ| ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਗੁਰਨੂਰ ਸਿੰਘ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਜ਼ਿੰਦਗੀ ਵਿੱਚ ਹੋਰ ਤਰੱਕੀ ਕਰਨ ਦਾ ਅਸ਼ੀਰਵਾਦ ਦਿੱਤਾ|

Leave a Reply

Your email address will not be published. Required fields are marked *