ਸੰਤ ਈਸ਼ਰ ਸਿੰਘ ਸਕੂਲ ਨੇ ਮਨਾਇਆ ਸਲਾਨਾ ਸਮਾਗਮ ਫੈਨਟਾਸੀਆ-2017

ਐਸ. ਏ. ਐਸ ਨਗਰ, 16 ਦਸੰਬਰ (ਸ.ਬ.) ਸੰਤ ਈਸ਼ਰ ਸਿੰਘ ਸਕੂਲ ਦਾ ਸਲਾਨਾ ਸਮਾਗਮ ”ਫੈਨਟਾਸੀਆ-2017″ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਨਰਸਰੀ ਜਮਾਤ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਤੋਂ ਲੈ ਕਿ 12ਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ|
ਸਮਾਰੋਹ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਸ੍ਰੀਮਤੀ ਹਰਦੀਪ ਕੌਰ ਗਿੱਲ, ਮੁੱਖ ਮਹਿਮਾਨ ਅੰਜਲੀ ਛਾਬੜਾ, ਡਿਪਟੀ ਡਾਇਰੈਕਟਰ ਸੀ. ਬੀ.ਐਸ.ਈ, ਆਰਿਸ਼ ਛਾਬੜਾ ਸੀਨੀਅਰ ਕਾਪੀ ਐਡੀਟਰ ਹਿੰਦੁਸਤਾਨ ਟਾਈਮਜ਼ ਦੁਆਰਾ ਸਮ੍ਹਾਂ ਰੌਸ਼ਨ ਕਰਕੇ ਅਤੇ ਬੱਚਿਆਂ ਦੁਆਰਾ ਸਕੂਲ ਸ਼ਬਦ ਤੇ ਸ਼ਿਵ ਵੰਦਨਾ ਗਾ ਕੇ ਕੀਤਾ ਗਿਆ| ਨਰਸਰੀ ਜਮਾਤ ਦੇ ਬੱਚਿਆਂ ਨੇ ”ਕਿਊਟੀ ਪਾਈਜ਼” ਗਾਣੇ ਤੇ ਆਪਣਾ ਕਿਊਟ ਡਾਂਸ ਪੇਸ਼ ਕਰਕੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ| ਐਲ. ਕੇ. ਜੀ ਤੇ ਯੂ ਕੇ ਜੀ ਦੇ ਬੱਚਿਆਂ ਨੇ ”ਬਾਪੂ ਸਿਹਤ ਕੇ ਲੀਏ ਤੂੰ ਹਾਨੀਕਾਰਕ ਹੈ” ਗਾ ਕੇ ”ਕਵਾਲੀ” ਰਾਹੀ ਆਪਣੀ ਮਨ ਦੀਆਂ ਭਾਵਨਾਵਾਂ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕਰਕੇ ਆਪਣੀ ਗੱਲ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ|
ਸਮਾਰੋਹ ਦੌਰਾਨ ਸਕੂਲ ਪ੍ਰਿ. ਇੰਦਰਜੀਤ ਕੌਰ ਸੰਧੂ ਨੇ ਸਕੂਲ ਦੀ ਵਾਰਸ਼ਿਕ ਰਿਪੋਰਟ ਪੜ੍ਹਦਿਆਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਬਾਰੇ ਵੇਰਵਾ ਦਿੱਤਾ| ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਸਰਤਾਜ ਸਿੰਘ ਗਿੱਲ ਅਤੇ ਸ. ਅਮਰਜੀਤ ਸਿੰਘ ਨੇ ਪਧਾਰ ਕੇ ਸਮਾਗਮ ਨੂੰ ਚਾਰ ਚੰਨ ਲਗਾਏ| ਮੁੱਖ ਮਹਿਮਾਨ ਨੇ ਜਿਲ੍ਹਾ ਸਟੇਟ, ਨੈਸ਼ਨਲ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਇਸ ਰੰਗਾਰੰਗ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਜਮਾਤ ਤੀਜੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਨਾਟਕਾਂ ”ਚਾਈਲਡ ਸੇਫਟੀ”, ਢੌਂਗੀ ਬਾਬਾ” ਤੇ ਅੱਜ ਕਲ ਸਮੇਂ ਵਿੱਚ ਹੋ ਰਹੀ ਕਿਸਾਨਾਂ ਦੀ ਦੁਰਦਸ਼ਾ ਤੇ ਮੰਦਹਾਲੀ ਨੂੰ ਪੇਸ਼ ਕਰਕੇ ਸਮਾਜ ਨੂੰ ਇੱਕ ਵਧੀਆਂ ਸੰਦੇਸ਼ ਦਿੱਤਾ| ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੇ ਜਿੱਥੇ ਇੱਕ ਪਾਸੇ ‘ਮਾਡਰਨ ਯੁੱਗ ਦੇ ਪੌਪ ਤੇ ਫਿਊਜਨ ਡਾਂਸ’ ਰਹੀ ਸਮਾਂ ਬੰਨਿਆਂ ਉੱਥੇ ਸੂਫੀ ਡਾਂਸ ਨੇ ਉਹਨਾਂ ਝੂਮਣ ਲਾ ਦਿੱਤਾ| ਸਮਾਗਮ ਵਿੱਚ ਨ੍ਰਿਤ ਤੇ ਨਾਟਕਾਂ ਰਾਹੀ ਭਾਰਤ ਦੀ ਅਨੋਖੀ ਤੇ ਵਿਲੱਖਣ ਸੰਸਕ੍ਰਿਤੀ ਅਨੇਕਤਾ ਵਿੱਚ ਏਕਤਾ ਨੂੰ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ|
ਸਕੂਲ ਪ੍ਰਬੰਧਕ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਪਹੁੰਚੇ ਹੋਏ ਮਹਿਮਾਨਾਂ ਤੇ ਬੱਚਿਆਂ ਮਾਪਿਆਂ ਦਾ ਧੰਨਵਾਦ ਕੀਤਾ| ਸੀਨੀਅਰ ਵਿਦਿਆਰਥੀਆਂ ਦੁਆਰਾ ਪੰਜਾਬੀ ਲੋਕ ਨਾਚ ਝੁੰਮਰ ਦਾ ਪ੍ਰਦਰਸ਼ਨ ਕੀਤਾ ਗਿਆ| ਸਮਾਗਮ ਦੇ ਅੰਤ ਵਿੱਚ ਗ੍ਰੈਡ ਫਿਨਾਲੇ ਜੋਸ਼ਿਲੇ ਤੇ ਰੋਮਾਂਚਿਤ ਢੰਗ ਨਾਲ ਕੀਤਾ| ਸਮਾਗਮ ਤੇ ਅੰਤ ਵਿੱਚ ਰਾਸ਼ਟਰੀ ਗੀਤ ਗਾਇਆ ਗਿਆ|

Leave a Reply

Your email address will not be published. Required fields are marked *