ਸੰਤ ਈਸ਼ਰ ਸਿੰਘ ਸਕੂਲ ਫੇਜ਼ 7 ਵਿਖੇ ਮਹਿਲਾ ਦਿਵਸ ਮਨਾਇਆ

ਐਸ ਏ ਐਸ ਨਗਰ, 8 ਮਾਰਚ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਵਿਖੇ ਮਹਿਲਾ ਦਿਵਸ ਸਬੰਧੀ ਸਮਾਗਮ ਕੀਤਾ ਗਿਆ| ਇਸ ਮੌਕੇ ਸਕੂਲ ਦੇ ਸਟਾਫ ਦੀਆਂ ਮਹਿਲਾ ਮੈਂਬਰਾਂ ਨੇ ਇਕ ਦੂਜੇ ਪ੍ਰਤੀ ਅਤੇ ਹੋਰਨਾਂ ਮਹਿਲਾਵਾਂ ਪ੍ਰਤੀ ਆਪਣੇ ਸਨਮਾਨ ਅਤੇ ਇੱਜਤ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਸਕੂਲ ਦੀ ਪ੍ਰਬੰਧਕ ਸ੍ਰੀਮਤੀ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਸਕੂਲੀ ਵਿਦਿਆਰਥਣਾਂ ਨੂੰ ਸਫਲ ਮਹਿਲਾਵਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ|

Leave a Reply

Your email address will not be published. Required fields are marked *