ਸੰਤ ਈਸ਼ਰ ਸਿੰਘ ਸਕੂਲ ਵਿਖੇ ਕਲਾਕਾਰ ਭੈਣਾਂ ਦਾ ਸਨਮਾਨ

ਐਸ ਏ ਐਸ  ਨਗਰ, 28 ਅਪ੍ਰੈਲ (ਸ.ਬ) ਸੋਨੀ ਟੀ.ਵੀ. ਚੈਨਲ ਤੇ ਸਨਿੱਚਰਵਾਰ ਅਤੇ ਐਤਵਾਰ ਨੂੰ  ਰਾਤ 8:00 ਵਜੇ ਆ  ਰਹੇ ਨਾਚ  ਅਤੇ ਐਕਟਿੰਗ ਦੇ ਸ਼ੋਅ ‘ਸਭ  ਸੇ ਬੜਾ ਕਲਾਕਾਰ’ ਦੇ ਆਖਰੀ 10 ਪ੍ਰਤੀਯੋਗੀਆਂ ਵਿਚ ਪਹੁੰਚੀਆਂ ਸੰਤ ਈਸ਼ਰ ਸਿੰਘ ਪਬਲਿਕ ਸਕੂਲ,  ਐਸ ਏ  ਐਸ ਨਗਰ ਦੀਆਂ ਵਿਦਿਆਰਥਣਾਂ ਤਾਨੀਆ  ਅਤੇ ਤਨੀਸ਼ਾ  ਦਾ ਅੱਜ ਸਕੂਲ ਪਹੁੰਚਣ ਤੇ  ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ| ਜੁੜਵੀਆਂ ਭੈਣਾਂ ਤਾਨੀਆ  ਤੇ ਤਨੀਸ਼ਾ ‘ਸਬ ਸੇ  ਬੜਾ ਕਲਾਕਾਰ’ ਸ਼ੋਅ  ਦੀ ਪਰਮੋਸ਼ਨ ਲਈ ਚੰਡੀਗੜ੍ਹ ਪਹੁੰਚੀਆਂ ਹੋਈਆਂ ਹਨ|  ਤਾਨੀਆ ਅਤੇ ਤਨੀਸ਼ਾ  ਨੇ  ਆਪਣੀ ਕਲਾ ਨਾਲ ਇਸ ਪ੍ਰਤੀਯੋਗਤਾ ਵਿਚ ਸਭ ਦਾ ਦਿਲ ਜਿੱਤ ਲਿਆ|  ਉਨ੍ਹਾਂ ਦੀ ਰੋਲ  ਮਾਡਲ ਉਨ੍ਹਾਂ ਦੀ ਕਥਕ ਟੀਚਰ,  ਹਰਪ੍ਰੀਤ  ਦੁਬੇ ਹੈ| ਉਨ੍ਹਾਂ ਨੇ ਦੱਸਿਆ ਕਿ ਉਹ ਸ਼ੋਅ  ਦੀ  ਪਰਮੋਸ਼ਨ ਲਈ ਕਪਿਲ ਸ਼ਰਮਾ ਸ਼ੋਅ ਵਿਚ ਵੀ ਗਈਆਂ ਸਨ| ਉਨ੍ਹਾਂ ਦਾ ਸੁਪਨਾ ‘ਇੰਡੀਅਨ ਗਾਟ  ਟੇਲੈਂਟ ਸ਼ੋਅ’ ਜਿੱਤਣਾ ਹੈ|  ਸਕੂਲ ਦੀ ਪ੍ਰਿੰਸੀਪਲ ਪਵਨਦੀਪ ਕੌਰ ਗਿੱਲ ਨੇ ਸ਼ੋਅ ਵਿਚ ਸ਼ਾਨਦਾਰ ਪੇਸ਼ਕਾਰੀ ਲਈ ਸ਼ੁੱਭ ਕਾਮਨਾਵਾਂ ਪੇਸ਼ ਕੀਤੀਆਂ|

Leave a Reply

Your email address will not be published. Required fields are marked *