ਸੰਤ ਈਸ਼ਰ ਸਿੰਘ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ

ਐਸ. ਏ. ਐਸ. ਨਗਰ 25 ਜਨਵਰੀ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਹਰਦੀਪ ਕੌਰ ਗਿੱਲ ਨੇ ਦੱਸਿਆ ਕਿ ਇਸ ਮੌਕੇ ਸਕੂਲੀ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ ਅਤੇ ਦੇਸ਼ ਭਗਤੀ ਦੇ ਗੀਤ, ਸਕਿਟ ਪੇਸ਼ ਕੀਤੇ| ਇਸ ਮੌਕੇ ਸਕੂਲ ਦੇ 6ਵੀਂ ਅਤੇ 8ਵੀਂ ਕਲਾਸ  ਦੇ ਬੱਚਿਆਂ ਨੇ ਨੁਕੜ ਨਾਟਕ ਅਤੇ ਸ਼ੋਅ ਪੇਸ਼ ਕੀਤੇ| ਇਸ ਮੌਕੇ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ ਗਈ|

Leave a Reply

Your email address will not be published. Required fields are marked *