ਸੰਤ ਈਸ਼ਰ ਸਿੰਘ ਸਕੂਲ ਵਿਖੇ ਪੁਰਾਣੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਲਣੀ ਹੋਈ

ਸੰਤ ਈਸ਼ਰ ਸਿੰਘ ਸਕੂਲ ਵਿਖੇ ਪੁਰਾਣੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਲਣੀ ਹੋਈ
ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਦੇ ਪੁਰਾਣੇ ਵਿਦਿਆਰਥੀਆਂ ਅਤੇ ਪੁਰਾਣੇ ਅਧਿਆਪਕਾਂ ਦੀ ਇਕੱਤਰਤਾ ਸਕੂਲ ਕੈਂਪਸ ਵਿੱਚ ਹੋਈ| ਜਿਸ ਵਿੱਚ ਸਕੂਲ ਵਿੱਚੋਂ 20-25 ਸਾਲ ਪਹਿਲਾਂ ਦਸਵੀਂ ਪਾਸ ਕਰਕੇ ਗਏ ਵਿਦਿਆਰਥੀ ਸ਼ਾਮਲ ਹੋਏ| ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਵਿੱਚ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਭਾਵੇਂ ਉਸ ਸਮੇਂ ਸਕੂਲ ਕੋਲ ਆਪਣੀ ਬਿਲਡਿੰਗ ਨਹੀਂ ਸੀ ਅਤੇ ਸਕੂਲ ਕੋਠੀਆਂ ਵਿੱਚ ਚਲਦਾ ਸੀ ਪਰ ਉਸ ਸਮੇਂ ਵੀ ਸਕੂਲ ਪੂਰੀਆਂ ਬੁਲੰਦੀਆਂ ਤੇ ਸੀ| ਵਿਦਿਆਰਥੀਆਂ ਨੇ ਕਿਹਾ ਕਿ ਉਹ ਜੋ ਕੁੱਝ ਵੀ ਅੱਜ ਹਨ ਉਹ ਸਭ ਕੁੱਝ ਸਕੂਲ ਦੀ ਬਦੌਲਤ ਹਨ| ਸਕੂਲ ਨੇ ਉਨ੍ਹਾਂ ਦੇ ਸਰਬ ਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤਾ| ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵਿੱਚੋਂ ਡਾ. ਰਮਿਤ ਅਰੋੜਾ, ਡਾ. ਦਲਜੀਤ ਸਿੰਘ, ਸੁਰਿੰਦਰ ਸਿੰਘ ਸੋਹਾਣਾ ਐਮ ਸੀ, ਕਮਲਜੀਤ ਸਿੰਘ ਪਨੇਸਰ, ਗੁਰਬੀਰ ਸਿੰਘ, ਅਮਰਜੀਤ ਸਿੰਘ ਕੰਗ, ਪ੍ਰੀਤ ਯਾਦਵ, ਸੁਨੀਲ ਕੁਮਾਰ, ਰਘਬੀਰ ਸਿੰਘ, ਅਨੂਪ ਅਤੇ ਗੁਰਪਰੀਤ ਸਿੰਘ ਟੋਹੜੇ ਨੇ ਸਕੂਲ ਵਿੱਚ ਬਿਤਾਏ ਸਮੇਂ ਨੂੰ ਬਹੁਤ ਭਾਵੁਕਤਾ ਨਾਲ ਯਾਦ ਕੀਤਾ ਅਤੇ ਹਰ ਵਿਦਿਆਰਥੀ ਨੇ ਸਕੂਲ ਦੀ ਫਾਊਂਡਰ ਡਾਇਰੈਕਟਰ ਹਰਦੀਪ ਕੌਰ ਗਿੱਲ ਵੱਲੋਂ ਸਮੇਂ ਸਮੇਂ ਤੇ ਦਿੱਤੀਆਂ ਨਸੀਹਤਾਂ ਨੂੰ ਸਲਾਹਿਆ| ਗੁਰਪ੍ਰੀਤ ਕੌਰ, ਮਨਕਿੰਦਰ ਕੌਰ, ਮੀਨੂ ਅਤੇ ਕਮਲਦੀਪ ਕੌਰ ਨੇ ਲੜਕੀਆਂ ਵੱਲੋਂ ਬੋਲਦਿਆਂ ਸਕੂਲ ਸਮੇਂ ਨੂੰ ਯਾਦ ਕੀਤਾ| ਸਕੂਲ ਦੇ ਪੁਰਾਣੇ ਅਧਿਆਪਕਾਂ ਜੀ ਟੀ ਯੂ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਲੈਕਚਰਾਰ ਸੁਰਜੀਤ ਸਿੰਘ, ਸਟੇਟ ਐਵਾਰਡੀ ਅਧਿਆਪਕ ਭੁਪਿੰਦਰ ਸਿੰਘ ਅਤੇ ਮਨਜਿੰਦਰ ਪਾਲ ਸਿੰਘ ਨੇ ਇਹਨਾਂ ਵਿਦਿਆਰਥੀਆਂ ਨਾਲ ਸਕੂਲ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਟੈਕਨੋਲੋਜੀ ਦੀ ਤਰੱਕੀ ਕਾਰਨ ਉਸ ਸਮੇਂ ਤੇ ਅੱਜ ਦੇ ਵਿਦਿਆਰਥੀਆਂ ਵਿੱਚ ਬਹੁਤ ਫਰਕ ਹੈ ਅਤੇ ਹੁਣ ਪੜ੍ਹਾਈ ਦਾ ਢੰਗ ਵੀ ਬਦਲ ਗਿਆ ਹੈ| ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਅਤੇ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਸਖਤ ਮਿਹਨਤ ਨਾਲ ਸਕੂਲ ਨੂੰ ਹੋਰ ਅੱਗੇ ਵਧਾਇਆ ਹੈ ਅਤੇ ਉਹਨਾਂ ਵੱਲੋਂ ਲਾਇਆ ਬੂਟਾ ਹੁਣ ਪੂਰਾ ਫਲ ਫੁੱਲ ਗਿਆ ਹੈ| ਉਨ੍ਹਾਂ ਨੇ ਸਕੂਲ ਦੀਆਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਹੈ| ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸਕੂਲ ਦੇ ਪੁਰਾਣੇ ਵਿਦਿਆਰਥੀ ਪਰਮਜੀਤ ਸਿੰਘ ਹੈਪੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ| ਅੰਤ ਵਿਚ ਸਕੂਲ ਦੇ ਮੈਨੇਜਰ ਅਮਰਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਹਨਾਂ ਵਿਦਿਆਰਥੀਆਂ ਨਾਲ ਬਿਤਾਏ ਪਲ ਸਾਂਝੇ ਕੀਤੇ| ਇਹਨਾਂ ਵਿਦਿਆਰਥੀਆਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ 20-20 ਸਾਲ ਬਾਅਦ ਇੱਕ ਦੂਜੇ ਨੂੰ ਮਿਲੇ|

Leave a Reply

Your email address will not be published. Required fields are marked *