ਸੰਤ ਈਸ਼ਰ ਸਿੰਘ ਸਕੂਲ ਵਿਖੇ ਫਲ ਦਿਵਸ ਮਨਾਇਆ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਵਿਖੇ ਫਲ ਦਿਵਸ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਇੰਦਰਜੀਤ ਸੰਧੂ ਨੇ ਦਸਿਆ ਕਿ ਇਸ ਸਮਾਗਮ ਵਿੱਚ ਨਰਸਰੀ ਤੋਂ ਲੈ ਕੇ ਦੂਜੀ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ ਬੱਚਿਆਂ ਨੂੰ ਫਲਾਂ ਦੀ ਮਹੱਤਤਾ ਬਾਰੇ ਕਹਾਣੀਆਂ, ਕਵਿਤਾਵਾਂ ਤੇ ਭਾਸ਼ਣ ਰਾਹੀਂ ਦਸਿਆ ਅਤੇ ਹਰ ਰੋਜ ਜੰਕ ਫੂਡ ਦੀ ਥਾਂ ਫਲ ਖਾਣ ਲਈ ਪ੍ਰੇਰਿਤ ਕੀਤਾ|

Leave a Reply

Your email address will not be published. Required fields are marked *