ਸੰਤ ਈਸ਼ਰ ਸਿੰਘ ਸਕੂਲ ਵਿਖੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿਤੀ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ 7 ਵਿਖੇ ਹੈਲਥ  ਅਵੇਅਰਨੈਸ ਐਂਡ ਸੁਵਿਧਾ ਸੁਸਾਇਟੀ ਦੀ ਆਗੂ ਸ੍ਰੀਮਤੀ ਅਮੋਲ ਕੌਰ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਆਗੂ ਜਨਕ ਰਾਜ ਵਲੋਂ ਸਕੂਲ ਦੇ ਅੱਠਵੀਂ ਅਤੇ ਨੌਵੀਂ ਕਲਾਸ ਦੇ ਬੱਚਿਆਂ ਨੂੰ ਟ੍ਰੈਫਿਕ  ਨਿਯਮਾਂ ਦੀ ਜਾਣਕਾਰੀ ਦਿਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਦੋਵਾਂ ਆਗੂਆਂ ਨੇ ਬਚਿਆਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਨਾ ਨਾ ਕਰਨਾ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣਾ ਹਾਦਸਿਆ ਦਾ ਕਾਰਨ ਬਣਦਾ ਹੈ| ਉਹਨਾਂ ਦਸਿਆ ਕਿ ਹਰ ਸਾਲ ਹੀ ਪੂਰੇ ਵਿਸਵ ਵਿਚ ਸੜਕ ਹਾਦਸਿਆ ਕਾਰਨ 1ਂ3 ਮਿਲੀਅਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ 20 ਤੋਂ 30 ਮਿਲੀਅਨ ਲੋਕ ਜਖਮੀ ਹੋ ਜਾਂਦੇ ਹਨ|

Leave a Reply

Your email address will not be published. Required fields are marked *