ਸੰਤ ਈਸ਼ਰ ਸਿੰਘ ਸਕੂਲ ਵਿਖੇ ਲੋਹੜੀ ਮਨਾਈ

ਐਸ.ਏ.ਐਸ.ਨਗਰ, 13 ਜਨਵਰੀ  (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ-7 ਮੁਹਾਲੀ ਵਿਖੇ ਲੋਹੜੀ ਦਾ ਤਿਉਹਾਰ ਧੂੰਮ-ਧਾਮ ਨਾਲ ਮਨਾਇਆ ਗਿਆ|
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਲੋਹੜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿਤੀ| ਇਸ ਮੌਕੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ   ਪੇਸ਼ ਕੀਤਾ ਅਤੇ ਮਠਿਆਈ, ਗੱਚਕ ਅਤੇ ਮੂੰਗ ਫਲੀ ਵੰਡੇ ਗਏ| ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਲੋਕ ਨਾਚ ਪੇਸ਼ ਕੀਤਾ ਅਤੇ ਸੁੰਦਰ ਮੁੰਦਰੀਏ ਗੀਤ ਗਾਇਆ|

Leave a Reply

Your email address will not be published. Required fields are marked *