ਸੰਤ ਈਸ਼ਰ ਸਿੰਘ ਸਕੂਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਬਚਾਅ ਸੰਬੰਧੀ ਕਰਵਾਈ ਗਈ ਮੌਕ ਡ੍ਰਿੱਲ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7, ਮੁਹਾਲੀ ਵਿੱਚ ਅੱਗ ਲੱਗਣ ਕਾਰਨ ਹੋਣ ਵਾਲੀਆਂ ਘਟਨਾਵਾਂ ਦੇ ਬਚਾਅ ਲਈ ਇੱਕ ਮੌਕ ਡਰਿੱਲ ਕਰਵਾਈ ਗਈ| ਇਸ ਡਰਿੱਲ ਵਿੱਚ ਕੌਸ਼ਲ ਫਾਇਰ ਅਪਲਾਇਸ ਕੰਪਨੀ ਦੇ ਸੁਰੱਖਿਆ ਅਫ਼ਸਰ ਸ਼ਹਿਬਾਜ਼ ਸਿੰਘ ਨੇ ਵਿਆਖਿਆਤਮਕ ਢੰਗ ਨਾਲ ਅੱਗ ਦੀਆਂ ਤਿੰਨਾਂ ਕਿਸਮਾਂ ਜਨਰਲ, ਕੈਮੀਕਲ ਤੇ ਸ਼ਾਰਟ ਸਰਕਟ ਬਾਰੇ ਜਾਣਕਾਰੀ ਦਿੱਤੀ ਅਤੇ ਅੱਗ ਬੁਝਾਉਣ ਲਈ ਵਰਤੀਆਂ ਜਾਂਦੀਆਂ ਤਕਨੀਕੀ ਟਰਮਾਂ ਬਾਰੇ ਦੱਸਿਆ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਤੇ ਡਾਇਰੈਕਟਰ ਪਵਨਦੀਪ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਅਜਿਹੀ ਕਿਸੇ ਵੇਲੇ ਘਬਰਾਉਣਾ ਨਹੀਂ ਚਾਹੀਦਾ ਬਲਕਿ ਆਪਣੀ ਸੂਝ ਬੂਝ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਸੰਕਟ ਤੇ ਅਸਾਨੀ ਨਾਲ ਕਾਬੂ ਪਾ ਸਕੀਏ|

Leave a Reply

Your email address will not be published. Required fields are marked *