ਸੰਤ ਈਸ਼ਰ ਸਿੰਘ ਸਕੂਲ ਵਿੱਚ ‘ਕਿਸਾਨ ਕੇ ਸਾਥ ਭਾਰਤ ਕਾ ਵਿਕਾਸ’ ਸਮਾਗਮ ਕਰਵਾਇਆ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਸੰਤ ਈਸ਼ਰ ਸਿੰਘ ਸਕੂਲ ਫੇਜ਼ 7 ਵਿਖੇ ਅਸੰਬਲੀ ਦੌਰਾਨ ‘ਕਿਸਾਨ ਕੇ ਸਾਥ ਭਾਰਤ ਕਾ ਵਿਕਾਸ’ ਸਮਾਗਮ ਕਰਵਾਇਆ ਗਿਆ ਜਿਸ ਦਾ ਮੰਤਵ ਬੱਚਿਆਂ ਨੂੰ ਦੇਸ਼ ਦੇ ਵਿਕਾਸ ਵਿੱਚ ਕਿਸਾਨਾਂ ਵਲੋਂ ਪਾਏ ਗਏ ਯੋਗਦਾਨ ਦੀ ਜਾਣਕਾਰੀ ਦੇਣਾ ਸੀ| ਇਸ ਮੌਕੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਇੱਕ ਨਾਟਕ ਵੀ ਖੇਡਿਆ ਜੋ ਕਿ ਕਿਸਾਨਾਂ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਉਪਰ ਰੌਸ਼ਨੀ ਪਾਉਂਦਾ ਸੀ| ਇਸ ਮੌਕੇ ਬੱਚਿਆਂ ਨੇ ਗਾਣੇ ਅਤੇ ਕਵਿਤਾਵਾਂ ਵੀ ਸੁਣਾਈਆਂ| ਇਸ ਮੌਕੇ ਸਕੂਲ ਦੇ ਬੱਚੇ ਕਿਸਾਨਾਂ ਦੀ ਵੇਸ਼ਭੂਸਾ ਵਿੱਚ ਹੀ ਆਏ ਹੋਏ ਸਨ|
ਇਸ ਮੌਕੇ ਸਕੂਲ ਦੀ ਪਿੰ੍ਰਸੀਪਲ ਇੰਦਰਜੀਤ ਕੌਰ ਸੰਧੂ ਨੇ ਕਿਸਾਨਾਂ ਦੀ ਮਾੜੀ ਹਾਲਤ ਅਤੇ ਉਹਨਾਂ ਦੀਆਂ ਜਰੂਰਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿਤੀ ਅਤੇ ਬੱਚਿਆਂ ਨੂੰ ਕਿਸਾਨਾਂ ਦੇ ਨਾਲ ਖੜਨ ਲਈ ਕਿਹਾ ਤਾਂ ਕਿ ਕਿਸਾਨ ਹੋਰ ਵੀ ਮਿਹਨਤ ਕਰ ਸਕਣ|

Leave a Reply

Your email address will not be published. Required fields are marked *