ਸੰਤ ਈਸ਼ਰ ਸਿੰਘ ਸਕੂਲ ਵਿੱਚ ਫੀਤੇ ਤੇ ਰਿਬਨ ਬੰਨਣ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਵਿੱਚ ਫੀਤੇ ਤੇ ਰਿਬਨ ਬੰਨਣ ਦਾ ਮੁਕਾਬਲਾ ਕਰਵਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਦਸਿਆ ਕਿ ਇਸ ਮੁਕਾਬਲੇ ਦਾ ਉਦੇਸ਼ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ ਸੀ ਤਾਂ ਜੋ ਉਹ ਛੋਟੇ ਛੋਟੇ ਕੰਮਾਂ ਲਈ ਦੂਜਿਆਂ ਉੱਪਰ ਨਿਰਭਰ ਨਾ ਹੋ ਸਕਣ| ਜੇਤੂ ਬੱਚਿਆਂ ਨੂੰ ਸਕੂਲ ਪ੍ਰਬੰਧਕ ਪਵਨਦੀਪ ਕੌਰ ਗਿਲ ਨੇ ਇਨਾਮ ਵੰਡੇ|

Leave a Reply

Your email address will not be published. Required fields are marked *