ਸੰਤ ਈਸ਼ਰ ਸਿੰਘ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7, ਮੁਹਾਲੀ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਤੇ ਉਮੰਗ ਨਾਲ ਮਨਾਇਆ ਗਿਆ| ਇਸ ਮੌਕੇ ਸਕੂਲ ਦੇ ਗਰਾਉਂਡ ਵਿੱਚ ਲੋਹੜੀ ਬਾਲੀ ਗਈ ਤੇ ਸਭ ਨੇ ਤਿਲ ਸੁੱਟਣ ਦੀ ਰਸਮ ਕਰਦੇ ਹੋਏ ‘ਈਸ਼ਰ ਆਏ ਦਲਿੱਦਰ ਜਾਏ’ ਦਾ ਗੀਤ ਗਾਉਂਦੇ ਹੋਏ ਲੋਹੜੀ ਦੀ ਅੱਗ ਨੂੰ ਸੇਕਿਆ| ਬੱਚਿਆਂ ਨੂੰ ਮੂੰਗਫਲੀ, ਰਿਓੜੀ ਤੇ ਗੱਚਕ ਵੰਡੀ ਗਈ ਤੇ ਉਹਨਾਂ ਨੇ ਲੋਹੜੀ ਨਾਲ ਸਬੰਧਿਤ ਗੀਤ ਤੇ ਟੱਪੇ ਬੋਲੇ|
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਲੋਹੜੀ ਦੀ ਮਹੱਤਤਾ ਨੂੰ ਦੱਸਦੇ ਹੋਏ ਕਿਹਾ ਕਿ ਇਹ ਤਿਉਹਾਰ ਉੱਤਰੀ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਜਨਵਰੀ ਵਿੱਚ ਮਾਘੀ ਤੋਂ ਇਕ ਦਿਨ ਪਹਿਲਾਂ ਬਹੁਤ ਧੂਮ -ਧਾਮ ਨਾਲ ਮਨਾਇਆ ਜਾਂਦਾ ਹੈ| ਇਸ ਤਿਉਹਾਰ ਦਾ ਸੰਬੰਧ ਪੰਜਾਬ ਵਿੱਚ ਦੁੱਲਾ-ਭੱਟੀ ਦੀ ਕਥਾ ਨਾਲ ਜੋੜਿਆ ਜਾਂਦਾ ਹੈ ਕਿ ਉਹ ਇਕ ਡਾਕੂ ਸੀ, ਜਿਸ ਨੇ ਗਰੀਬ ਕੁੜੀਆਂ ਦਾ ਵਿਆਹ ਕਰਵਾ ਕੇ ਨੇਕੀ ਦਾ ਕੰਮ ਕੀਤਾ ਸੀ ਇਹ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੈ ਜਿਸ ਨੂੰ ਸਭ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਹਨ| ਸਕੂਲ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਸਾਨੂੰ ਇਹ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਕਿਉਂਕਿ ਇਹਨਾਂ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਤੇ ਇਹ ਤਿਉਹਾਰ ਸਭ ਮਨਾਂ ਨੂੰ ਹੁਲਾਸ ਤੇ ਖੇੜੇ ਨਾਲ ਭਰ ਦਿੰਦੇ ਹਨ|

Leave a Reply

Your email address will not be published. Required fields are marked *