ਸੰਤ ਈਸ਼ਰ ਸਿੰਘ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿੱਤੀ ਗਈ ਰੇਬੀਜ਼ ਬਾਰੇ ਜਾਣਕਾਰੀ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਸੰਤ ਈਸ਼ਰ ਸਿੰਘ ਸਕੂਲ ,ਫੇਜ਼ – 7, ਮੁਹਾਲੀ ਵਿੱਚ ‘ਰਾਉਂਡਗਲੱਸ ਫਾਉਨਡੇਂਸ਼ਨ ‘ ਵੱਲੋਂ ਬੱਚਿਆਂ ਨੂੰ ਕੁੱਤਿਆਂ ਤੋਂ ਕਿਵੇਂ ਸਾਵਧਾਨ ਰਹੀਏ ਅਤੇ ਉਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਰੇਬੀਜ ਅਤੇ ਚਮੜੀ ਨਾਲ ਸੰਬੰਧਿਤ ਰੋਗਾਂ ਤੋਂ ਕਿਵੇਂ ਬਚੀਏ ਸੰਬੰਧੀ ਜਾਣਕਾਰੀ ਦਿੱਤੀ ਗਈ| ਸੰਸਥਾ ਦੇ ਮਾਹਿਰਾਂ ਰੋਹਿਤ ਅਤੇ ਜਸਰੂਪ ਨੇ ਇਸ ਮੌਕੇ ਦੱਸਿਆ ਕਿ ਜੇਕਰ ਕੋਈ ਕੁੱਤਾ ਵੱਢਣ ਨੂੰ ਆਵੇ ਤਾਂ ਭੱਜਣਾ ਨਹੀਂ ਚਾਹੀਦਾ, ਬਲਕਿ ਅੱਖਾਂ ਹੇਠਾਂ ਕਰਕੇ, ਮੂੰਹ ਇਕ ਪਾਸੇ ਕਰਕੇ ਸਥਿਰ ਹਾਲਤ ਵਿੱਚ ਖੜ੍ਹੇ ਹੋ ਜਾਣਾ ਚਾਹੀਦਾ ਹੈ| ਬੱਚਿਆਂ ਨੂੰ ਅਜਿਹੀ ਹਾਲਤ ਦਾ ਸਾਹਮਣਾ ਕਰਨ ਲਈ ਉਹਨਾਂ ਨੇ ਖੁਦ ਇੱਕ ਕੁੱਤੇ ਦੇ ਸਾਹਮਣੇ ਨਾਟਕੀ ਰੂਪ ਵਿੱਚ ਬੱਚਿਆਂ ਨੂੰ ਸਮਝਾਇਆ|
ਸਕੂਲ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਬੱਚਿਆਂ ਨੂੰ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ| ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਸਾਨੂੰ ਕਦੇ ਜਾਨਵਰ ਨੂੰ ਤੰਗ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਸਾਨੂੰ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ|

Leave a Reply

Your email address will not be published. Required fields are marked *