ਸੰਤ ਈਸ਼ਰ ਸਿੰਘ ਸਕੂਲ ਵਿੱਚ ਹਰੀ ਦੀਵਾਲੀ ਹਫਤਾ ਮਨਾਇਆ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਸੰਤ ਈਸ਼ਰ ਸਿੰਘ ਸਕੂਲ ਫੇਜ਼-7  ਮੁਹਾਲੀ ਵਿੱਚ  ਵਾਤਾਵਰਨ  ਨੂੰ  ਸਾਫ਼ – ਸੁਥਰਾ ਰੱਖਣ, ਪ੍ਰਦੂਸ਼ਣ  ਰਹਿਤ ਬਣਾਉਣ  ਤੇ ਆਪਸੀ ਮਿਲਵਰਤਨ ਤੇ ਪਿਆਰ ਦੀ ਭਾਵਨਾ ਪੈਦਾ ਕਰਨ ਲਈ ‘ਹਰੀ ਦੀਵਾਲੀ ਹਫ਼ਤਾ’ ਮਨਾਇਆ ਗਿਆ| ਜਿਸ ਵਿੱਚ ਵਿਦਿਆਰਥੀਆਂ ਨੇ ਪੂਰਾ ਹਫਤਾ ਹਰੇ ਰਿਬਨ ਬਣ ਕੇ ਅਲੱਗ-ਅਲੱਗ ਗਤੀਵਿਧੀਆਂ ਸਵੱਛ ਭਾਰਤ, ਸਵਸਥ-ਭਾਰਤ,  ਰੁੱਖ ਲਗਾਓ-ਪ੍ਰਦੂਸ਼ਣ ਭਜਾਓ, ਰੈਲੀਆਂ, ਪੋਸਟਰ ਮੇਕਿੰਗ, ਰੰਗੋਲੀ ਮੇਕਿੰਗ, ਕਵਿਤਾਵਾਂ, ਤੇ ਭਾਸ਼ਣਾਂ ਰਾਹੀਂ ਦੀਵਾਲੀ ਨੂੰ ਇਕ ਵੱਖਰੇ ਅੰਦਾਜ਼ ਵਿੱਚ ਮਨਾਉਣ ਦਾ ਸੰਦੇਸ਼ ਦਿੱਤਾ| ਵਿਦਿਆਰਥੀਆਂ ਨੇ ਸਕੂਲ ਦੀ ਸਭਾ ਵਿੱਚ ਇਹ ਪ੍ਰਣ ਲਿਆ ਕਿ ਉਹ ਪਟਾਕੇ ਨਾ ਚਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਗੇ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾ ਕੇ ਅਤੇ ਹੋਰ ਰੁੱਖ ਲਗਾ ਕੇ ਵਾਤਾਵਰਨ ਨੂੰ ਸਾਫ ਸੁਥਰਾ ਤੇ ਹਰਿਆ- ਭਰਿਆ ਬਣਾਉਣਗੇ| ਸਕੂਲ ਵਿੱਚ ਇਹ              ਸੰਦੇਸ਼ ਦੇਣ ਲਈ ‘ਕਠਪੁਤਲੀ ਸ਼ੋਅ’ ਦਾ ਵੀ ਆਯੋਜਨ ਕੀਤਾ ਗਿਆ| ਸਮਾਜ ਵਿੱਚ ਔਰਤ ਨੂੰ ਸੁਰੱਖਿਅਤ ਤੇ ਸਨਮਾਨ ਦਿਵਾਉਣ ਲਈ ਭਾਸ਼ਣ ਤੇ ਪੋਸਟਰ ਮੇਕਿੰਗ ਮੁਕਾਬਲੇ  ਕਰਵਾਏ ਗਏ| ਬੱਚਿਆਂ ਨੇ ਰੈਲੀ ਕੱਢੀ ਤੇ ਘਰ ਘਰ ਜਾ ਕੇ  ਲੋਕਾਂ ਨੂੰ ਕਾਰਡ ਦਿੱਤੇ ਗਏ ਤੇ ਆਪਣੇ ਆਲੇ – ਦੁਆਲੇ ਨੂੰ ਸਾਫ – ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ|
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ  ‘ ਹਰੀ- ਭਰੀ ਦੀਵਾਲੀ’ ਤੇ ਸਵੱਛ ਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਤੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅਸੀਂ ਹੀ ਆਪਣੇ ਸਮਾਜ ਨੂੰ ਤੰਦਰੁਸਤ ਤੇ ਸਿਹਤਮੰਦ ਬਣਾ ਸਕਦੇ ਹਾਂ| ਉਹਨਾਂ ਬੱਚਿਆਂ ਤੋਂ ਪ੍ਰਣ ਕਰਵਾਇਆ  ਕਿ ਉਹ ਇਸ ਤਿਉਹਾਰ ਨੂੰ ਗਿਆਨ ਦੀਆਂ ਰੌਸ਼ਨੀਆਂ ਤੇ ਮਨਾਂ ਵਿੱਚ ਪਿਆਰ ਦੇ ਦੀਵੇ ਜਗਾ ਕੇ ਮਨਾਉਣਾ ਚਾਹੀਦਾ ਹੈ ਤੇ ਗਰੀਬ ਲੋਕਾਂ ਨੂੰ ਤੋਹਫੇ ਤੇ ਮਿਠਾਈਆਂ ਦੇ ਕੇ  ਦੀਵਾਲੀ ਦੀਆਂ  ਸ਼ੁੱਭ ਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ| ਇਸ ਮੌਕੇ ਤੇ ਸਕੂਲ ਪ੍ਰਬੰਧਕ ਪਵਨਦੀਪ ਕੌਰ ਗਿੱਲ ਨੇ ਸਭ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ|

Leave a Reply

Your email address will not be published. Required fields are marked *