ਸੰਤ ਨਿੰਰਕਾਰੀ ਸਤਿਸੰਗ ਭਵਨ ਵਿੱਚ 20ਵਾਂ ਖੂਨਦਾਨ ਕੈਂਪ ਲਗਾਇਆ

ਐਸ. ਏ. ਐਸ ਨਗਰ, 6 ਅਗਸਤ (ਸ.ਬ.) ਨਿਰੰਕਾਰੀ ਸਤਿਗੁਰੂ ਮਾਤਾ ਸੁਦੀਸ਼ਾ ਮਹਾਰਾਜ ਦੇ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਫੇਜ਼-6 ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ 20ਵਾਂ ਖੂਨਦਾਨ ਕੈਂਪ ਲਗਾਇਆ| ਇਸ ਕੈਂਪ ਦਾ ਉਦਘਾਟਨ ਸ੍ਰੀ ਕਰਨੇਸ਼ ਸ਼ਰਮਾ ਨਿਰਦੇਸ਼ਕ ਸਥਾਨਕ ਪੰਜਾਬ ਸਰਕਾਰ ਚੰਡੀਗੜ੍ਹ ਵੱਲੋਂ ਕੀਤਾ ਗਿਆ| ਇਸ ਕੈਂਪ ਵਿੱਚ ਕੁੱਲ 656 ਭਗਤਾਂ ਵਲੋਂ ਹਿੱਸਾ ਲਿਆ ਗਿਆ, ਜਿਨ੍ਹਾਂ ਵਿੱਚ 120 ਔਰਤਾਂ ਸਨ| ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਸ਼ੁ-ਪਾਲਣ ਅਤੇ ਡੇਅਰੀ ਵਿਕਾਸ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਖੂਨਦਾਨ ਮਨੁੱਖੀ ਜੀਵਨ ਨੂੰ ਬਚਾਉਣ ਲਈ ਸਭ ਤੋਂ ਵੱਡਾ ਦਾਨ ਹੈ| ਜਿਸ ਨਾਲ ਲੋੜਵੰਦਾਂ ਦਾ ਜੀਵਨ ਬਚਾਇਆ ਜਾ ਸਕਦਾ ਹੈ| ਇਸ ਮੌਕੇ ਚੰਡੀਗੜ੍ਹ ਜੋਨ ਦੇ ਜੋਨਲ ਇੰਨਚਾਰਜ ਸ੍ਰੀ ਕੇ. ਕੇ. ਕਸ਼ਅਪ ਨੇ ਕੈਂਪ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ| ਮੁਹਾਲੀ ਦੀ ਇੰਨਚਾਰਜ ਡਾ. ਜਤਿੰਦਰ ਕੌਰ ਚੀਮਾ ਨੇ ਖੂਨ ਦਾਨੀਆਂ ਨੂੰ ਆਸ਼ਿਰਵਾਦ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ| ਇਸ ਕੈਂਪ ਵਿੱਚ ਪੀ. ਜੀ. ਆਈ ਦੀ ਟੀਮ, ਸੈਕਟਰ-16 ਦੇ ਹਸਪਤਾਲ ਅਤੇ ਸਿਵਲ ਹਸਪਤਾਲ ਮੁਹਾਲੀ ਦੀਆਂ ਟੀਮਾਂ ਨੇ ਹਿੱਸਾ ਲਿਆ|

Leave a Reply

Your email address will not be published. Required fields are marked *