ਸੰਤ ਬਾਬਾ ਈਸ਼ਰ ਸਿੰਘ ਲੰਬਿਆ ਵਾਲਿਆਂ ਦੀ ਯਾਦ ਵਿੱਚ ਨਗਰ ਕੀਰਤਨ ਸਜਾਇਆ


ਐਸ਼ ਏ ਐਸ਼ ਨਗਰ, 7 ਜਨਵਰੀ (ਜਸਵਿੰਦਰ ਸਿੰਘ) ਸੰਤ ਬਾਬਾ ਈਸ਼ਰ ਸਿੰਘ ਲੰਬਿਆ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼ 8 ਮੁਹਾਲੀ ਤੋਂ ਸੰਤ ਬਾਬਾ ਮਹਿੰਦਰ ਸਿੰਘ ਵਲੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ।
ਇਹ ਨਗਰ ਕੀਰਤਨ ਫੇਜ਼ 8, ਗੁਰਦੁਆਰਾ ਅੰਬ ਸਾਹਿਬ, ਫੇਜ਼ 9, ਫੇਜ਼ 10,ਫੇਜ਼ 11, ਬਾਬਾ ਵ੍ਹਾਈਟ ਹਾਊਸ, ਆਇਸ਼ਰ, ਪਿੰਡ ਚਿੱਲਾ ਹੁੰਦੇ ਹੋਏ ਗੁਰਦੁਆਰਾ ਸਿੰਘ ਸ਼ਹੀਦਾਂ ਢੱਕੀ ਸਾਹਿਬ ਸੈਕਟਰ 82 ਵਿਖੇ ਸਮਾਪਤ ਹੋਇਆ।
ਨਗਰ ਕੀਰਤਨ ਦੌਰਾਨ ਬੱਚੇ ਗੱਤਕੇ ਦੇ ਕਰਤੱਬ ਦਿਖਾ ਰਹੇ ਸਨ। ਨਗਰ ਕੀਰਤਨ ਦੇ ਸਵਾਗਤ ਵਿਚ ਜਗ੍ਹਾ ਜਗ੍ਹਾ ਲੋਕਾਂ ਨੇ ਲੰਗਰ ਲਗਾਏ ਸਨ। ਇਸ ਮੌਕੇ ਸੰਤ ਉਮਰਾਓ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਈਸ਼ਰ ਸਿੰਘ ਲੰਬਿਆ ਵਾਲਿਆਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਾਲਾਨਾ 51ਵੇਂ ਸਮਾਗਮਾਂ ਤਹਿਤ ਅੱਜ ਨਗਰ ਕੀਰਤਨ ਸਜਾਏ ਗਏ ਹਨ। ਉਹਨਾਂ ਦੱਸਿਆ ਕਿ 8 ਜਨਵਰੀ ਨੂੰ ਸੰਤ ਸਮਾਗਮ ਦਾ ਆਯੋਜਨ ਹੋਵੇਗਾ ਅਤੇ ਰਾਤ ਵੇਲੇ ਰੈਣ ਸਬਾਈ ਕੀਰਤਨ ਸਮਾਗਮ ਕਰਵਾਇਆ ਜਾਵੇਗਾ। 9 ਜਨਵਰੀ ਨੂੰ ਸੰਤ ਸਮਾਗਮ ਅਤੇ ਅਮਿ੍ਰਤ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਅਤੇ ਦੇਸੀ ਘਿਓ ਦੀਆਂ ਜਲੇਬੀਆਂ ਦਾ ਲੰਗਰ ਵਰਤਾਇਆ ਜਾਵੇਗਾ। ਨਗਰ ਕੀਰਤਨ ਦੌਰਾਨ ਸੰਤ ਬਾਬਾ ਸੁਰਿੰਦਰ ਸਿੰਘ ਧੰਨਾ ਭਗਤ ਵਾਲੇ, ਜਗਦੀਪ ਸਿੰਘ, ਅਜੈਬ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਸਾਬਕਾ ਕੌਂਸਲਰ ਸ੍ਰ ਸਤਵੀਰ ਸਿੰਘ ਧਨੋਆ ਵੀ ਹਾਜ਼ਰ ਸਨ।

Leave a Reply

Your email address will not be published. Required fields are marked *