ਸੰਤ ਸਮਾਜ ਦੇ ਰੁਤਬੇ ਤੇ ਉਠਦੇ ਸਵਾਲ?

ਮਸ਼ਹੂਰ ਅਧਿਆਤਮਕ ਗੁਰੂ ਭਇਯੂਜੀ ਮਹਾਰਾਜ ਦੇ ਅਚਾਨਕ ਖੁਦਕੁਸ਼ੀ ਕਰ ਲੈਣ ਦੀ ਖਬਰ ਨੇ ਉਹਨਾਂ ਦੇ ਭਗਤਾਂ ਨੂੰ ਸੁੰਨ ਕਰ ਦਿੱਤਾ ਹੈ| ਇਸ ਤੇ ਕੁੱਝ ਸਵਾਲ ਵੀ ਚੁੱਕੇ ਜਾ ਰਹੇ ਹਨ| ਪੁਲੀਸ ਫਿਲਹਾਲ ਜਾਂਚ ਕਰ ਰਹੀ ਹੈ ਪਰੰਤੂ ਕਿਸੇ ਵੀ ਹਾਲਤ ਵਿੱਚ ਇਸਨੂੰ ਇੱਕ ਸੰਤ ਦੀ ਸੁਭਾਵਿਕ ਮੌਤ ਨਹੀਂ ਕਿਹਾ ਜਾਵੇਗਾ| ਸੰਤ – ਮਹਾਤਮਾ ਭਾਰਤ ਵਿੱਚ ਸ਼ੁਰੂ ਤੋਂ ਇੱਜ਼ਤ ਦੇ ਪਾਤਰ ਮੰਨੇ ਜਾਂਦੇ ਰਹੇ ਹਨ ਪਰੰਤੂ ਪਿਛਲੇ ਕੁੱਝ ਸਮੇਂ ਤੋਂ ਸਮਾਜ ਵਿੱਚ ਉਨ੍ਹਾਂ ਦਾ ਰੁਤਬਾ ਵਧਣ ਤੋਂ ਇਲਾਵਾ ਉਹ ਕਈ ਹੋਰ ਕਾਰਣਾਂ ਕਰਕੇ ਵੀ ਚਰਚਾ ਵਿੱਚ ਆ ਰਹੇ ਹਨ| ਕਦੇ ਕਿਸੇ ਬਲਾਤਕਾਰ ਦੇ ਨਾਲ ਉਨ੍ਹਾਂ ਦਾ ਨਾਮ ਜੁੜਦਾ ਹੈ ਤੇ ਕਦੇ ਕਿਸੇ ੋਹੋਰ ਨਿੰਦਣਯੋਗ ਕਾਰਜ ਨਾਲ|
ਆਸਾਰਾਮ ਅਤੇ ਉਨ੍ਹਾਂ ਦੇ ਬੇਟੇ ਨੂੰ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਜਾਣਾ ਪਿਆ ਅਤੇ ਰਾਮ ਰਹੀਮ ਨੂੰ ਬਹੁਤ ਵੱਡੀ ਅਰਾਜਕਤਾ ਤੋਂ ਬਾਅਦ ਇਸ ਤੋਂ ਗੁਜਰਨਾ ਪਿਆ| ਕਈ ਹੋਰ ਸੰਤਾਂ ਦੀਆਂ ਕਰਤੂਤਾਂ ਵੀ ਪਿਛਲੇ ਚਾਰ-ਪੰਜ ਸਾਲਾਂ ਵਿੱਚ ਪ੍ਰਗਟ ਹੋਈਆਂ ਹਨ| ਇਸ ਸਭ ਦੇ ਬਾਵਜੂਦ ਸਮਾਜ ਵਿੱਚ ਨਾ ਬਾਬਿਆਂ ਦਾ ਪ੍ਰਭਾਵ ਘੱਟ ਹੁੰਦਾ ਦਿੱਖ ਰਿਹਾ ਹੈ, ਨਾ ਹੀ ਇਸ ਤਰ੍ਹਾਂ ਦੀ ਨਵੀਆਂ- ਨਵੀਆਂ ਖਬਰਾਂ ਆਉਣ ਦਾ ਸਿਲਸਿਲਾ ਟੁੱਟ ਰਿਹਾ ਹੈ| ਤਾਜ਼ਾ ਮਾਮਲਾ ਦਿੱਲੀ ਦੇ ਦਾਤੀ ਬਾਬਾ ਦਾ ਹੈ ਜਿਨ੍ਹਾਂ ਦੇ ਖਿਲਾਫ ਰੇਪ ਦੀ ਸ਼ਿਕਾਇਤ ਦਰਜ ਹੋ ਗਈ ਹੈ| ਇਸ ਉਥਲ – ਪੁਥਲ ਦੇ ਕਾਰਣਾਂ ਉਤੇ ਧਿਆਨ ਦੇਈਏ ਤਾਂ ਟੀਵੀ ਦਾ ਚਲਨ ਵਧਣ ਦੇ ਨਾਲ ਸੰਤਾਂ- ਧਰਮਾਚਾਰਿਆਂ ਦਾ ਪ੍ਰਭਾਵ ਖੇਤਰ ਅਸਧਾਰਨ ਤੇਜੀ ਨਾਲ ਵਧਿਆ ਹੈ| ਰਾਜਨੇਤਾਵਾਂ ਨਾਲ ਇਨ੍ਹਾਂ ਦੇ ਰਿਸ਼ਤੇ ਸ਼ੁਰੂ ਤੋਂ ਹੀ ਰਹਿੰਦੇ ਆਏ ਹਨ, ਪਰੰਤੂ ਹੁਣੇ ਇਹਨਾਂ ਰਿਸ਼ਤਿਆਂ ਦਾ ਇੱਕ ਬਿਜਨੈਸ ਐਂਗਲ ਵੀ ਡਿਵੈਲਪ ਹੋ ਗਿਆ ਹੈ| ਕਈ ਸੰਤ-ਮਹਾਤਮਾ ਆਪਣੇ – ਆਪਣੇ ਬਰੈਂਡ ਦੇ ਨਾਲ ਹਜਾਰਾਂ ਕਰੋੜ ਦਾ ਬਿਜਨੈਸ ਕਰ ਰਹੇ ਹਨ|
ਇਸ ਚੌਤਰਫਾ ਦਬਦਬੇ ਨੇ ਉਨ੍ਹਾਂ ਦੇ ਦੁਰਗੁਣਾਂ ਵਿੱਚ ਵਾਧਾ ਕੀਤਾ ਹੈ ਅਤੇ ਕਈ ਮਾਮਲਿਆਂ ਵਿੱਚ ਉਨ੍ਹਾਂ ਦੀ ਪੋਲ ਵੀ ਖੁੱਲਣ ਲੱਗੀ ਹੈ| ਸਕੈਂਡਲ ਪਹਿਲਾਂ ਵੀ ਸਾਹਮਣੇ ਆਉਂਦੇ ਸਨ, ਪਰੰਤੂ ਇੱਕ ਵੱਖ ਸਮਾਜਿਕ ਪ੍ਰਕ੍ਰਿਆ ਦੇ ਚਲਦੇ ਉਨ੍ਹਾਂ ਦੇ ਜੇਲ੍ਹ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ| ਅਜਿਹਾ ਨਿਰਭਆ ਕਾਂਡ ਤੋਂ ਬਾਅਦ ਔਰਤਾਂ ਵਿੱਚ ਆਈ ਹਿੰਮਤ ਅਤੇ ਜਾਗਰੂਕਤਾ ਦੇ ਚਲਦੇ ਸੰਭਵ ਹੋਇਆ ਹੈ| ਸੰਤ ਦੀ ਛਵੀ ਰੱਖਣ ਵਾਲਿਆਂ ਦਾ ਅਜਿਹਾ ਚਾਲ ਚਲਣ ਨਾ ਸਿਰਫ ਸਮਾਜ ਲਈ ਬਲਕਿ ਸ਼ਰਧਾ ਲਈ ਵੀ ਸ਼ਰਮਿੰਦਗੀ ਦਾ ਸਬਕ ਬਣਦਾ ਹੈ| ਸੰਤ ਸਮਾਜ ਨੇ ਇਸ ਤੇ ਚਿੰਤਾ ਵੀ ਜਤਾਈ ਹੈ| ਅਖਾੜਾ ਪ੍ਰੀਸ਼ਦ ਵੱਲੋਂ ਸੰਤਾਂ ਦੀ ਅਧਿਕਾਰਿਕ ਸੂਚੀ ਜਾਰੀ ਕਰਨ ਦੇ ਸੁਝਾਅ ਦੇ ਪਿੱਛੇ ਇਹੀ ਬੇਚੈਨੀ ਜਾਹਿਰ ਹੋ ਰਹੀ ਹੈ| ਲੋਕ ਆਪਣੀ ਸ਼ਰਧਾ ਨੂੰ ਲੈ ਕੇ ਜਾਗਰੂਕ ਰਹਿਣ, ਇਸ ਵਿੱਚ ਸਭ ਦੀ ਭਲਾਈ ਹੈ|
ਕਮਲ ਤਿਵਾਰੀ

Leave a Reply

Your email address will not be published. Required fields are marked *