ਸੰਨੀ ਦਿਓਲ ਕੋਰੋਨਾ ਪਾਜ਼ੇਟਿਵ, ਹਿਮਾਚਲ ਵਿੱਚ ਹੋਏ ਇਕਾਂਤਵਾਸ


ਸ਼ਿਮਲਾ, 2 ਦਸੰਬਰ (ਸ.ਬ.) ਭਾਜਪਾ ਦੇ ਸੰਸਦ ਮੈਂਬਰ ਅਤੇ             ਅਭਿਨੇਤਾ ਸੰਨੀ ਦਿਓਲ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ| ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ| ਉਹਨਾਂ ਦੱਸਿਆ ਕਿ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਖੁਦ ਨੂੰ ਇਕਾਂਤਵਾਸ ਵਿੱਚ ਰੱਖਿਆ ਹੈ| ਉਨ੍ਹਾਂ ਨੇ ਟਵੀਟ ਕੀਤਾ ਕਿ ਮੈਂ ਕੋਰੋਨਾ ਵਾਇਰਸ ਸੰਬੰਧੀ ਜਾਂਚ ਕਰਵਾਈ ਅਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ| ਮੈਂ ਇਕਾਂਤਵਾਸ ਵਿੱਚ ਹਾਂ ਅਤੇ ਮੇਰੀ ਸਿਹਤ ਠੀਕ ਹੈ| ਮੇਰੀ ਅਪੀਲ ਹੈ ਕਿ ਤੁਹਾਡੇ ਵਿਚੋਂ ਜੋ ਵੀ ਲੋਕ, ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ ਵਿੱਚ ਆਏ ਹਨ, ਉਹ  ਖੁਦ ਨੂੰ ਇਕਾਂਤਵਾਸ ਵਿੱਚ ਰੱਖਣ ਅਤੇ ਆਪਣੀ ਜਾਂਚ ਕਰਵਾਉਣ| 
ਇਸ ਤੋਂ ਪਹਿਲਾਂ ਹਿਮਾਚਲ                ਪ੍ਰਦੇਸ਼ ਦੇ ਸਿਹਤ ਸਕੱਤਰ ਅਮਿਤਾਭ ਅਵਸਥੀ ਨੇ ਦੱਸਿਆ ਸੀ ਕਿ ਸੰਨੀ ਦਿਓਲ ਪਿਛਲੇ ਕੁਝ ਦਿਨਾਂ ਤੋਂ ਕੁੱਲੂ ਜ਼ਿਲ੍ਹੇ ਵਿੱਚ ਰਹਿ ਰਹੇ ਸਨ ਪਰ ਕੋਵਿਡ-19 ਜਾਂਚ ਰਿਪੋਰਟ ਵਿੱਚ ਪਾਜ਼ੇਟਿਵ ਪਾਏ ਗਏ ਹਨ| ਸੰਨੀ ਦਿਓਲ ਦੇ ਬੁਲਾਰੇ ਨੇ ਮੁੰਬਈ ਵਿੱਚ ਕਿਹਾ ਕਿ ਸੰਨੀ ਦਿਓਲ ਨੇ ਮੁੰਬਈ ਵਾਪਿਸ ਆਉਣ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਕੋਵਿਡ-19 ਸੰਬੰਧੀ ਜਾਂਚ ਕਰਵਾਈ ਸੀ| ਉਹ  ਪਾਜ਼ੇਟਿਵ ਪਾਏ ਗਏ ਹਨ ਪਰ ਉਨ੍ਹਾਂ ਵਿੱਚ ਇਨਫੈਕਸ਼ਨ ਦੇ ਲੱਛਣ ਨਹੀਂ ਹਨ ਅਤੇ ਉਹ ਬਿਲਕੁੱਲ ਠੀਕ ਮਹਿਸੂਸ ਕਰ ਰਹੇ ਹਨ| 
ਉਹਨਾਂ ਦੱਸਿਆ ਕਿ ਸੰਨੀ ਦਿਓਲ ਮਨਾਲੀ ਵਿੱਚ ਇਕਾਂਤਵਾਸ ਰਹਿ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਉਹ ਅਧਿਕਾਰੀਆਂ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ ਅਤੇ ਜ਼ਰੂਰੀ ਚੌਕਸੀ ਵਰਤ ਰਹੇ ਹਨ| ਸੰਨੀ ਦਿਓਲ ਦਾ ਮੁੰਬਈ ਵਿੱਚ ਮੋਢੇ ਦਾ ਆਪਰੇਸ਼ਨ ਹੋਇਆ ਸੀ ਅਤੇ ਉਹ ਕੁੱਲੂ ਜ਼ਿਲ੍ਹੇ ਵਿੱਚ ਮਨਾਲੀ ਨੇੜੇ ਇਕ ਫਾਰਮ ਹਾਊਸ ਵਿੱਚ ਰਹਿ ਰਹੇ ਸਨ|

Leave a Reply

Your email address will not be published. Required fields are marked *