ਸੰਪੂਰਣ ਖੁਰਾਕ ਦੀ ਮਹੱਤਤਾ ਬਾਰੇ ਸੈਮੀਨਾਰ ਕਰਵਾਇਆ

ਐਸ.ਏ.ਐਸ ਨਗਰ, 30 ਜੁਲਾਈ (ਸ.ਬ.) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਮੁਹਾਲੀ ਵੱਲੋਂ ਗਰਭਅਵਸਥਾ ਅਤੇ ਸਤਨਪਾਨ ਦੇ ਦੌਰਾਨ ਪੋਸ਼ਣ ਦੀ ਮਹੱਤਤਾ ਬਾਰੇ ਇੱਕ ਰੋਜਾ ਰੀਫਰੈਸ਼ਰ ਕੋਰਸ ਲਗਾਇਆ ਗਿਆ| ਇਸ ਕੌਰਸ ਦੇ ਦੌਰਾਨ ਜਿਲ੍ਹੇ ਭਰ ਤੋਂ ਆਂਗਨਵਾੜੀ ਵਰਕਰਾਂ ਨੇ ਹਿੱਸਾ ਲਿਆ| ਇਸ ਕੋਰਸ ਦੀ ਅਗਵਾਈ ਡਾ. ਯਸ਼ਵੰਤ ਸਿੰਘ, ਡਿਪਟੀ ਡਾਇਰੈਕਟਰ, ਕੇ.ਵੀ.ਕੇ. (ਮੁਹਾਲੀ) ਨੇ ਕੀਤੀ| ਉਹਨਾਂ ਨੇ ਸਰੀਰ ਵਿੱਚ ਸੰਪੂਰਨ ਖੁਰਾਕ ਦੀ ਮਹੱਤਤਾ ਬਾਰੇ ਸਿਖਿਆਰਥੀਆਂ ਨੂੰ ਜਾਣਕਾਰੀ ਦਿੱਤੀ| ਡਾ. ਪਾਰੁਲ ਗੁਪਤਾ, ਕੋਰਸ ਇੰਚਾਰਜ ਨੇ ਪੋਸ਼ਣ ਦੀ ਮਹੱਤਤਾ, ਪੋਸ਼ਕ ਜਰੂਰਤਾਂ, ਅਹਾਰ ਪ੍ਰਬੰਧਨ ਅਤੇ ਘੱਟ ਲਾਗਤ ਵਾਲੇ ਪੋਸ਼ਟਿਕ ਪਕਵਾਨਾਂ ਬਾਰੇ ਜਾਣਕਾਰੀ ਦਿੱਤੀ| ਡਾ. ਸ਼ਸ਼ੀਪਾਲ ਨੇ ਗਰਭ ਅਵਸਥਾ ਦੇ ਦੌਰਾਨ ਖਣਿਜਾਂ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ| ਉਹਨਾਂ ਨੇ ਖਣਿਜਾਂ ਦੇ ਸ੍ਰੋਤ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ| ਡਾ. ਮਨਦੀਪ ਸ਼ਰਮਾ, ਕੇ.ਵੀ.ਕੇ ਰੋਪੜ ਨੇ ਗਰਭਅਵਸਥਾ ਤੋਂ ਬਾਅਦ ਮਾਤਰਤਵ ਪੌਸ਼ਣ ਬਾਰੇ ਸਿਖਿਆਰਥੀਆਂ ਨੂੰ ਦੱਸਿਆ| ਇਸ ਦੇ ਨਾਲ ਉਹਨਾਂ ਨੇ ਦਿਨ ਦਾ ਸੰਤੁਲਿਤ ਅਹਾਰ ਬਣਾਉਣ ਬਾਰੇ ਜਾਣਕਾਰੀ ਦਿੱਤੀ| ਅੰਤ ਵਿੱਚ ਡਾ. ਯਸ਼ਵੰਤ ਸਿੰਘ ਨੇ ਸਭ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਡੀ.ਪੀ.ਓ. (ਆਈ.ਸੀ.ਡੀ. ਐਸ) ਮੁਹਾਲੀ ਅਤੇ ਸਾਰੇ ਸਿਖਿਆਰਥੀਆਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ|

Leave a Reply

Your email address will not be published. Required fields are marked *