ਸੰਮਤੀ ਚੋਣਾਂ ਵਿੱਚ ਲੋਕਤੰਤਰ ਦੀ ਹਾਰ ਹੋਈ : ਬੱਬੀ ਬਾਦਲ

ਐਸ ਏ ਐਸ ਨਗਰ, 24 ਸਤੰਬਰ (ਸ.ਬ.) ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸਦ ਚੋਣਾਂ ਵਿੱਚ ਅਕਾਲੀ ਦਲ ਹਾਰਿਆ ਨਹੀਂ ਹੈ ਬਲਕਿ ਇਸਨੇ ਲੋਕਤੰਤਰ ਦੀ ਬਹਾਲੀ ਲਈ ਪਵਿੱਤਰ ਲੜਾਈ ਲੜੀ ਹੈ| ਇਸ ਕਰਕੇ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਆਪਣੇ ਆਪ ਨੂੰ ਹਾਰਿਆ ਹੋਇਆ ਨਾ ਸਮਝੇ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਵਲੋਂ ਜਿਲ੍ਹਾ ਪ੍ਰੀਸ਼ਦ ਤੀੜਾ ਜੋਨ ਤੋਂ ਸੁਮੀਤ ਚੌਧਰੀ ਅਤੇ ਬਲਾਕ ਸੰਮਤੀ ਬਹਿਲੋਲਪੁਰ ਜੋਨ ਤੋਂ ਸੁਖਵਿੰਦਰ ਸਿੰਘ ਵਿਕੀ ਦਾ ਸਨਮਾਨ ਕਰਦਿਆਂ ਕੀਤਾ|
ਉਹਨਾਂ ਕਿਹਾ ਕਿ ਚੋਣਾਂ ਵਿੱਚ ਲੋਕਤੰਤਰ ਦੀ ਹਾਰ ਹੋਈ ਹੈ| ਉਹਨਾਂ ਕਿਹਾ ਕਿ ਕਾਂਗਰਸੀ ਵਰਕਰਾਂ ਵਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜਰੀ ਵਿੱਚ ਹੀ ਧੱਕੇਸ਼ਾਹੀ ਕੀਤੀ ਗਈ ਅਤੇ ਅਧਿਕਾਰੀ ਲੀਡਰਾਂ ਦੀ ਕਠਪੁਤਲੀ ਬਣ ਕੇ ਤਮਾਸਾ ਵੇਖਦੇ ਰਹੇ| ਇਸ ਮੌਕੇ ਇਕਬਾਲ ਸਿੰਘ ਸਾਬਕਾ ਸਰਪੰਚ, ਸੋਨਾਪਾਲ ਬਹਿਲਪੁਰ, ਬਾਬਾ ਨਰਿੰਦਰ ਸਿੰਘ, ਗੁਰਮੇਲ ਸਿੰਘ, ਮੁਖਤਿਆਰ ਸਿੰਘ, ਮਨਿੰਦਰ ਸਿੰਘ ਮੰਨਾ, ਹਰਜੀਤ ਸਿੰਘ ਪੰਚ, ਸੋਮ ਪ੍ਰਕਾਸ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਸਰਦਾਰਾ ਸਿੰਘ, ਪਾਲਾ ਰਾਮ, ਕਮਲਜੀਤ ਸਿੰਘ, ਸੁਖਮੰਤਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਕੌਰ, ਪਿਲੋ ਦੇਵੀ ਵੀ ਮੌਜੂਦ ਸਨ|

Leave a Reply

Your email address will not be published. Required fields are marked *