ਸੰਯੁਕਤ ਕਿਸਾਨ ਮੋਰਚੇ ਦੇ 6 ਫਰਵਰੀ ਨੂੰ ਚੱਕਾ ਜਾਮ ਦੇ ਸੱਦੇ ਦੌਰਾਨ ਇਪਟਾ ਦੇ ਕਾਰਕੁੰਨ ਕਰਨਗੇ ਸ਼ਮੂਲੀਅਤ

ਐਸ.ਏ.ਐਸ.ਨਗਰ, 4 ਫਰਵਰੀ (ਸ.ਬ.) ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ/ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਦੇ ਵਿਰੋਧ ਵਿੱਚ ਦਿੱਤੇ ਗਏ 6 ਫਰਵਰੀ ਨੂੰ ਸਾਰੇ ਦੇਸ਼ ਵਿੱਚ ਚੱਕਾ ਜਾਮ ਦੇ ਸੱਦੇ ਤੇ ਇਪਟਾ ਦੇ ਕਾਰਕੁੰਨ, ਰੰਗਕਰਮੀ ਅਤੇ ਕਲਾਕਾਰ ਸ਼ਮੂਲੀਅਤ ਕਰਨਗੇ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਇਪਟਾ ਦੇ ਕੌਮੀ ਜਨਰਲ ਸੱਕਤਰ ਰਾਕੇਸ਼ ਵੇਦਾ, ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਪਟਾ ਦੇ ਕਾਰਕੁੰਨ ਦੇਸ਼ ਭਰ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਤੇ ਅਮਲ ਕਰਦੇ ਹੋਏ ਪੂਰੀ ਤਨਦੇਹੀ ਨਾਲ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਹਨ।

ਇਸ ਮੌਕੇ ਇਪਟਾ ਪੰਜਾਬ ਦੇ ਆਗੂ ਬਠਿੰਡਾ ਤੋਂ ਜੇ.ਸੀ.ਪਰਿੰਦਾ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ ਤੋਂ ਸੁਰਿੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮ੍ਰਿੰਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਫਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਵਲੋਂ ਚੱਕਾ ਜਾਮ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ।

Leave a Reply

Your email address will not be published. Required fields are marked *