ਸੰਯੁਕਤ ਰਾਸ਼ਟਰ ਦੇ ‘ਓਪਨ ਸੋਰਸ ਟੂਲ’ ਮੁਕਾਬਲੇ ਵਿੱਚ ਭਾਰਤੀ ਨੇ ਜਿੱਤਿਆ ਪੁਰਸਕਾਰ

ਸੰਯੁਕਤ ਰਾਸ਼ਟਰ, 13 ਅਪ੍ਰੈਲ (ਸ.ਬ.) ਸੰਯੁਕਤ ਰਾਸ਼ਟਰ ਦੀ ‘ਓਪਨ ਸੋਰਸ ਟੂਲ’ ਦੀ ਵਿਸ਼ਵ ਮੁਕਾਬਲੇ ਵਿੱਚ ਇਕ ਭਾਰਤੀ ਸਾਫਟਵੇਅਰ ਇੰਜੀਨੀਅਰ ਨੇ ਪੁਰਸਕਾਰ ਜਿੱਤਿਆ| ਇਸ ਟੂਲ ਦੀ ਮਦਦ ਨਾਲ ਉਪਯੋਗਕਰਤਾ (ਯੂਜ਼ਰਸ) ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਸਤਾਵਾਂ ਨੂੰ ਪ੍ਰਭਾਵੀ ਤਰੀਕੇ ਨਾਲ ਦੇਖਣ ਅਤੇ ਮੈਂਬਰ ਦੇਸ਼ਾਂ ਦੀ ਵੋਟਿੰਗ ਪ੍ਰਕਿਰਿਆ ਬਾਰੇ ਡੂੰਘੀ ਸਮਝ ਹਾਸਲ ਕਰਨ ਵਿੱਚ ਸਮਰੱਥ ਹੋਣਗੇ| ਅਬਦੁੱਲਕਾਦਿਰ ਰਾਸ਼ਿਕ ਨਾਂ ਭਾਰਤੀ ਨੇ ਇਹ ਪੁਰਸਕਾਰ ਜਿੱਤਿਆ ਹੈ, ਜੋ ਕਿ ਇਕ ਕਾਰੋਬਾਰੀ ਵੀ ਹਨ| ਉਨ੍ਹਾਂ ਨੇ ਆਪਣੀ ‘ਗਲੋਬਲ ਪਾਲਿਸੀ’ ਲਈ ‘ਯੂਨਾਈਡ ਆਈਡੀਆਜ਼ ਹੈਸ਼ਟੈਗ ਯੂ. ਐਨ. ਜੀ. ਏ. ਵਿਜ਼ ਟੈਕਸਚੁਅਲ ਐਨਾਲਿਸਿਸ ਐਂਡ  ਵਿਜੁਅਲਾਈਜੇਸ਼ਨ ਚੈਲੰਜ’ ਦਾ ਪੁਰਸਕਾਰ ਜਿੱਤਿਆ ਹੈ| ਰਾਸ਼ਿਕ ਦੇ ਇਸ ਓਪਨ ਸੋਰਸ ਟੂਲ ਨਾਲ ਯੂਜ਼ਰ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੀ ਵੋਟਿੰਗ ਪ੍ਰਕਿਰਿਆ ਅਤੇ ਫੈਸਲਿਆਂ ਤੇ ਡੂੰਘੀ ਸਮਝ ਹਾਸਲ ਕਰਨ ਲਈ ਮਹਾਸਭਾ ਪ੍ਰਸਤਾਵਾਂ ਨੂੰ ਸਰਚ ਕਰ ਸਕਣਗੇ ਅਤੇ ਉਨ੍ਹਾਂ ਤਰੀਕੇ ਨਾਲ ਦੇਖਣ ਵਿੱਚਚ ਸਮਰੱਥ ਹੋਣਗੇ|
ਰਾਸ਼ਿਕ ਦੇ ਇਸ ਪ੍ਰਾਜੈਕਟ ਨੂੰ ਜਨਤਕ ਕੀਤਾ ਜਾਵੇਗਾ ਅਤੇ ਇਸ ਨੂੰ ਸੰਯੁਕਤ ਰਾਸ਼ਟਰ ਸੰਸਥਾਵਾਂ ਅਤੇ ਮੈਂਬਰਾਂ ਦੇਸ਼ਾਂ ਨਾਲ ਸਾਂਝਾ ਕੀਤਾ  ਜਾਵੇਗਾ| ਉਨ੍ਹਾਂ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਸੰਯੁਕਤ ਰਾਸ਼ਟਰ ਦੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਵਿਭਾਗ ਤੋਂ ਮਾਨਤਾ ਮਿਲੇਗੀ| ‘ਯੂਨਾਈਡ ਆਈਡੀਆਜ਼ ਚੈਲੇਜੇਜ’ ਵਿੱਚ ਰਾਸ਼ਿਕ ਲਗਾਤਾਰ ਯੋਗਦਾਨ ਕਰਦੇ ਰਹੇ ਹਨ|

Leave a Reply

Your email address will not be published. Required fields are marked *